–ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਭੈਣੀ ਬਾਘਾ ਦੀ ਐਨ.ਐਸ.ਐਸ. ਯੂਨਿਟ ਵੱਲੋਂ 2 ਹਜ਼ਾਰ ਮਾਸਕ ਡਿਪਟੀ ਕਮਿਸ਼ਨਰ ਦੇ ਸਪੁਰਦ

0
73

ਮਾਨਸਾ, 08 ਮਈ (ਹੀਰਾ ਸਿੰਘ ਮਿੱਤਲ): ਕੋਰੋਨਾ ਵਾਇਰਸ ਦੇ ਚਲਦਿਆਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਭੈਣੀ ਬਾਘਾ ਦੇ ਸਿਲਾਈ, ਕਟਾਈ, ਕਢਾਈ ਤੇ ਟੀਚਰ ਟਰੇਨਿੰਗ ਟਰੇਡ ਇੰਸਟਰਕਟਰਾਂ ਦੁਆਰਾ ਮਾਸਕ ਤਿਆਰ ਕੀਤੇ ਜਾ ਰਹੇ ਹਨ। ਅੱਜ ਸੰਸਥਾ ਚੇਅਰਮੈਨ ਸੀ੍ਰ ਮਨਜੀਤ ਸਿੰਘ ਦੀ ਅਗਵਾਈ ਵਿਚ ਆਈ.ਟੀ.ਆਈ. ਦੀ ਐਨ.ਐਸ.ਐਸ. ਯੂਨਿਟ ਅਤੇ ਸਿੱਖਿਆਰਥੀਆਂ ਵੱਲੋਂ 2 ਹਜ਼ਾਰ ਮਾਸਕ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਦੇ ਸਪੁਰਦ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਪ੍ਰਹੇਜ਼ ਅਤੇ ਸੰਜਮ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਘਰੋਂ ਬਾਹਰ ਜਾਣ ਵੇਲੇ ਮਾਸਕ ਪਹਿਨਣਾਂ ਅਤੇ ਸਮਾਜਿਕ ਦੂਰੀ ਬਣਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਭੈਣੀ ਬਾਘਾ ਦੇ ਐਨ.ਐਸ.ਐਸ. ਯੂਨਿਟ ਅਤੇ ਇੰਸਟਰਕਟਰਾਂ ਵੱਲੋਂ ਲੋਕ ਭਲਾਈ ਹਿੱਤ ਤਿਆਰ ਕੀਤੇ ਜਾ ਰਹੇ ਮਾਸਕਾਂ ਲਈ ਉਹ ਸ਼ਲਾਘਾ ਦੇ ਹੱਕਦਾਰ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਐਨ.ਐਸ.ਐਸ. ਵਲੰਟੀਅਰਾਂ ਦੀ ਜ਼ਿਲ੍ਹੇ ਭਰ ਵਿਚ 20 ਹਜ਼ਾਰ ਤੋਂ ਉੱਪਰ ਮਾਸਕ ਬਣਾ ਕੇ ਮੁਫ਼ਤ ਵੰਡਣ ਲਈ ਸ਼ਲਾਘਾ ਕੀਤੀ। ਸੰਸਥਾ ਪ੍ਰਿੰਸੀਪਲ ਸ੍ਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਲਾਈ, ਕਟਾਈ, ਕਢਾਈ ਅਤੇ ਟੀਚਰ ਟਰੇਨਿੰਗ ਦੇ ਟਰੇਡ ਇੰਸਟਰਕਰ ਮੈਡਮ ਗੁਰਜੀਤ ਕੌਰ, ਮਨਦੀਪ ਕੌਰ ਦੇ ਸਹਿਯੋਗ ਨਾਲ ਹੁਣ 4 ਹਜ਼ਾਰ ਮਾਸਕ ਤਿਆਰ ਕੀਤੇ ਗਏ ਹਨ ਜਿੰਨ੍ਹਾਂ ਵਿਚੋਂ 2 ਹਜ਼ਾਰ ਮਾਸਕ ਪਿੰਡਾਂ ਵਿਚ ਵੰਡੇ ਜਾ ਚੁੱਕੇ ਹਨ ਅਤੇ ਬਾਕੀ 2 ਹਜ਼ਾਰ ਮਾਸਕ ਅੱਜ ਡਿਪਟੀ ਕਮਿਸ਼ਨਰ ਮਾਨਸਾ ਦੇ ਸਪੁਰਦ ਕੀਤੇ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਮਾਨ, ਸ੍ਰੀ ਅਮਨਦੀਪ ਸਿੰਘ, ਮੈਡਮ ਮਨਦੀਪ ਕੌਰ ਅਤੇ ਗੁਰਜੀਤ ਕੌਰ ਮੌਜੂਦ ਸਨ।

LEAVE A REPLY

Please enter your comment!
Please enter your name here