ਸਰਕਾਰੀ ਹੁਕਮ ਮੰਨਣ ਤੋਂ ਬਾਗੀ ਸ਼ਰਾਬ ਦੇ ਠੇਕੇਦਾਰ, ਪਿਆਕੜਾਂ ਦੀਆਂ ਆਸਾਂ ‘ਤੇ ਫਿਰਿਆ ਪਾਣੀ

0
19

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਐਲਾਨ ਮਗਰੋਂ ਕਈ ਜ਼ਿਲ੍ਹਿਆਂ ‘ਚ ਅੱਜ ਠੇਕੇ ਖੋਲ੍ਹ ਦਿੱਤੇ ਗਏ ਹਨ। ਬਠਿੰਡਾ ਵਿੱਚ ਕੁਝ ਥਾਵਾਂ ‘ਤੇ ਠੇਕੇ ਖੁੱਲ੍ਹੇ ਜਦਕਿ ਕਈ ਥਾਵਾਂ ‘ਤੇ ਬੰਦ ਰਹੇ। ਅਜਿਹੇ ‘ਚ ਬਠਿੰਡਾ ਜ਼ਿਲ੍ਹੇ ਦੇ ਠੇਕੇਦਾਰਾਂ ਨੇ ਕਿਹਾ ਕਿ ਸਰਕਾਰ ਸਾਡੇ ਨਾਲ ਧੱਕਾ ਨਾ ਕਰੇ। ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ।

ਠੇਕੇਦਾਰਾਂ ਨੇ ਕਿਹਾ ਜਿੰਨੀ ਸਾਡੀ ਵਿਕਰੀ ਹੁੰਦੀ ਹੈ, ਉਸੇ ਹਿਸਾਬ ਨਾਲ ਲਾਇਸੈਂਸ ਫੀਸ ਲਈ ਜਾਵੇ। ਠੇਕੇਦਾਰਾਂ ਨੇ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਤਸਕਰੀ ਦਾ ਘਰ ਕਰਾਰ ਦਿੱਤਾ ਹੈ। ਉਧਰ ਬਠਿੰਡਾ ਐਕਸਾਈਜ਼ ਵਿਭਾਗ ਨੇ ਕਿਹਾ ਕਿ ਜੇਕਰ ਠੇਕੇਦਾਰਾਂ ਨੂੰ ਕੋਈ ਵੀ ਪ੍ਰੇਸ਼ਾਨੀ ਹੈ ਤਾਂ ਸਾਨੂੰ ਲਿਖਤੀ ਰੂਪ ਵਿੱਚ ਦੇਣ।

ਸ਼ਰਾਬ ਠੇਕੇਦਾਰ ਹਰੀਸ਼ ਗਰਗ ਨੇ ਵਿਰੋਧ ਜਤਾਉਂਦਿਆਂ ਕਿਹਾ ਕਿ ਹਾਲੇ ਤੱਕ ਸਾਨੂੰ ਸਰਕਾਰ ਤੇ ਐਕਸਾਈਜ਼ ਵਿਭਾਗ ਤੋਂ ਇਹ ਨਹੀਂ ਪਤਾ ਲੱਗਿਆ ਕਿ ਲਾਇਸੈਂਸ ਫੀਸ ਕਦੋਂ ਤੋਂ ਲੱਗੇਗੀ ਕਿਉਂਕਿ ਪਿਛਲੇ ਸਾਲ ਦੇ ਕੁਝ ਦਿਨ ਬਕਾਇਆ ਪਏ ਹਨ ਕਿਉਂਕਿ ਪਿਛਲੇ ਸਾਲ ਦੀ ਸ਼ਰਾਬ ਸਾਡੇ ਕੋਲ ਪਈ ਹੈ।

LEAVE A REPLY

Please enter your comment!
Please enter your name here