ਮਾਨਸਾ ਦੇ ਪਿੰਡ ਮੀਆਂ ਵਿਖੇ ਕਰੰਟ ਲੱਗਣ ਨਾਲ ਜਸਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਮੌਤ

0
261

ਮਾਨਸਾ 6 ਮਈ (ਬਪਸ): ਪਿੰਡ ਮੀਆਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ 23 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਸਪ੍ਰੀਤ ਸਿੰਘ ਪਟਿਆਲਾ ਵਿਖੇ ਬੀ.ਐਸ.ਸੀ. ਨਾਨ ਮੈਡੀਕਲ ਦਾ ਵਿਦਿਆਰਥੀ ਸੀ । ਹੁਣ ਕਰੋਨਾ ਵਾਇਰਸ ਦੇ ਕਾਰਨ ਲੱਗੇ ਕਰਫ਼ਿਊ ਕਰਕੇ ਉਹ ਆਪਣੇ ਪਿੰਡ ਮੀਆਂ ਵਿਖੇ ਆਇਆ ਹੋਇਆ ਸੀ। ਅੱਜ ਸਵੇਰੇ ਜਸਪ੍ਰੀਤ ਸਿੰਘ ਆਪਣੇ ਘਰ ਕਣਕ ਦੀ ਝਰਵਾਈਂ ਕਰਵਾ ਰਿਹਾ ਸੀ। ਜਿਸ ਦੌਰਾਨ ਕਣਕ ਝਾਰਨ ਵਾਲੀ ਮਸ਼ੀਨ ਦੀ ਨੰਗੀ ਤਾਰ ਨਾਲ ਉਸ ਦਾ ਹੱਥ ਲੱਗਣ ਕਰਕੇ ਉਸ ਦੀ ਮੌਤ ਹੋ ਗਈ । ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜਦੋਂ ਜਸਪ੍ਰੀਤ ਸਿੰਘ ਨੂੰ ਬਠਿੰਡਾ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ ਇਸ ਨੌਜਵਾਨ ਦੀ ਮੌਤ ਦੀ ਖਬਰ ਸੁਣਦਿਆਂ ਪੂਰੇ ਇਲਾਕੇ ਅੰਦਰ ਸੋਗ ਦਾ ਮਾਹੌਲ ਛਾ ਗਿਆ ।

LEAVE A REPLY

Please enter your comment!
Please enter your name here