-ਜ਼ਿਲ੍ਹਾ ਮਾਨਸਾ ਨੇ ਵੱਖ-ਵੱਖ ਮੱਦਾਂ ਅਧੀਨ ਕਰਫਿਊ ਵਿੱਚ ਦੂਕਾਨਾਂ ਖੋਲਣ ਸਬੰਧੀ ਜਾਰੀ ਕੀਤੇ ਹੁਕਮ

2
1430

ਮਾਨਸਾ, 02 ਮਈ(ਸਾਰਾ ਯਹਾ /ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਕਰਫਿਊ ਦਾ ਹੁਕਮ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹੁਕਮ ਦੀ ਲਗਾਤਾਰਤਾ ਵਿੱਚ ਇਸ ਦਫ਼ਤਰ ਵੱਲੋਂ ਮੌਜੂਦਾ ਸਥਿਤੀ ਅਨੁਸਾਰ ਵੱਖ-ਵੱਖ ਮੱਦਾਂ ਅਧੀਨ ਕਰਫਿਊ ਵਿੱਚ ਢਿੱਲ ਦੇਣ ਸਬੰਧੀ ਹੁਕਮ ਜਾਰੀ ਕੀਤੇ ਜਾਂਦੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਦੱਸਿਆ ਕਿ ਰੇਡੀਮੇਡ ਅਤੇ ਕੱਪੜੇ ਦੀਆਂ ਦੁਕਾਨਾਂ ਸੋਮਵਾਰ ਅਤੇ ਵੀਰਵਾਰ, ਮੁਨਿਆਰੀ/ਬਸਾਤੀ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ, ਏ.ਸੀ., ਕੂਲਰ, ਇਲੈਕਟ੍ਰੋਨਿਕਸ, ਬਿਜਲੀ ਦੀਆਂ ਦੁਕਾਨਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ, ਹਾਰਡਵੇਅਰ ਤੇ ਸੈਨੇਟਰੀ ਦੀਆਂ ਦੁਕਾਨਾਂ ਮੰਗਲਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਸਵੇਰੇ 7 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ ਖੁਲ੍ਹੀਆਂ ਰਹਿਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦਵਾਈਆਂ, ਸਬਜ਼ੀ ਅਤੇ ਹੋਰ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਰੋਜ਼ਾਨਾ (ਇਸ ਸਮੇਂ ਤੋਂ ਬਾਅਦ ਪਹਿਲਾਂ ਦੀ ਰੋਟੇਸ਼ਨ ਵਾਈਜ਼ ਘਰ-ਘਰ ਸਪਲਾਈ ਚਾਲੂ ਰਹੇਗੀ) ਖੁਲ੍ਹੀਆਂ ਰਹਿਣਗੀਆਂ।

2 COMMENTS

LEAVE A REPLY

Please enter your comment!
Please enter your name here