ਬ੍ਰੇਕਿੰਗ: ਪੰਜਾਬ ‘ਚ 88 ਸ਼ਰਧਾਲੂ ਕੋਰੋਨਾ ਸੰਕਰਮਿਤ, ਨਾਂਦੇੜ ਤੋਂ ਪਰਤਣ ਵਾਲੇ ਸ਼ਰਧਾਲੂਆਂ ਦਾ ਸਿਲਸਿਲਾ ਜਾਰੀ

0
47

ਚੰਡੀਗੜ੍ਹ: ਪੰਜਾਬ ਦੇ 15 ਜ਼ਿਲ੍ਹਿਆਂ ‘ਚ 88 ਸ਼ਰਧਾਲੂ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਪੰਜਾਬ ਦੇ 22 ਵਿੱਚੋਂ 21 ਜ਼ਿਲ੍ਹੇ ਹੁਣ ਕੋਰੋਨਵਾਇਰਸ ਦੀ ਮਾਰ ਹੇਠ ਹਨ। ਇਸ ਦੌਰਾਨ ਰਾਜ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 428 ਹੋ ਗਈ ਹੈ। ਇਸ ਵਕਤ ਸਿਰਫ ਫਾਜ਼ਿਲਕਾ ਜ਼ਿਲ੍ਹੇ ‘ਚ ਹੀ ਕੋਰੋਨਾਵਾਇਰਸ ਦਾ ਕੋਈ ਕੇਸ ਨਹੀਂ।

ਇਨ੍ਹਾਂ ਮੁਸ਼ਕਲ ਹਾਲਾਤ ‘ਚ ਨਾਂਦੇੜ ਤੋਂ ਪਰਤਣ ਵਾਲੇ ਸ਼ਰਧਾਲੂਆਂ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਅੱਜ ਵੀ ਅੰਮ੍ਰਿਤਸਰ ‘ਚ ਚਾਰ ਬੱਸਾਂ ਨਾਂਦੇੜ ਸਾਹਿਬ ਤੋਂ ਆਈਆਂ ਹਨ। ਜ਼ਿਲ੍ਹਾ ਮੁਹਾਲੀ ‘ਚ ਵੀ ਅੱਜ ਰਾਤ ਨੂੰ ਸ਼ਰਧਾਲੂ ਪਹੁੰਚਣਗੇ।

ਸੂਬੇ ‘ਚ ਸ਼ਰਧਾਲੂਆਂ ਦੇ ਆਉਣ ਨਾਲ ਕੋਰੋਨਾਵਾਇਰਸ ਦੀ ਖਤਰਾ ਬਹੁਤ ਜ਼ਿਆਦਾ ਵਧ ਗਿਆ ਹੈ। ਮੁੱਖ ਮੰਤਰੀ ਦੇ ਆਦੇਸ਼ ਦੇ ਬਾਵਜੂਦ ਜ਼ਿਲ੍ਹਿਆਂ ‘ਚ ਬਜ਼ਾਰ ਬੰਦ ਹੀ ਰਹੇ। ਜ਼ਿਆਦਾਤਰ ਜ਼ਿਲ੍ਹਾ ਅਧਿਕਾਰੀਆਂ ਨੇ ਬਾਜ਼ਾਰ ਨਹੀਂ ਖੋਲ੍ਹੇ। ਇਸ ਦੌਰਾਨ ਅੱਜ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕੌਨਫਰੰਸਿੰਗ ਕੀਤੀ।

LEAVE A REPLY

Please enter your comment!
Please enter your name here