ਅੱਠ ਜ਼ਿਲ੍ਹਿਆਂ ‘ਚ ਕਿਸਾਨਾਂ ਤੋੜਿਆ ਕਰਫਿਊ, ਕੈਪਟਨ ਸਰਕਾਰ ਖਿਲਾਫ ਕੱਢੀ ਭੜਾਸ

0
148

ਚੰਡੀਗੜ੍ਹ: ਸੂਬੇ ਭਰ ਦੇ ਕਿਸਾਨ ਅੱਜ ਰਾਜ ਸਰਕਾਰ ਖਿਲਾਫ ਮੈਦਾਨ ‘ਚ ਨਿੱਤਰੇ। ਕੋਰੋਨਾਵਾਇਰਸ ਤੇ ਫਸਲ ਦੇ ਮੰਡੀਕਰਨ ਪ੍ਰਬੰਧਾਂ ਤੋਂ ਪ੍ਰੇਸ਼ਨ ਕਿਸਾਨਾਂ ਨੇ ਰਾਜ ਦੇ 8 ਵੱਖ-ਵੱਖ ਜ਼ਿਲ੍ਹਿਆਂ ਤੇ 277 ਪਿੰਡਾਂ ‘ਚ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਤੇ ਮਜ਼ਦੂਰਾਂ ਨੇ ਸਰਕਾਰ ਖਿਲਾਫ ਜੰਮ ਕੇ ਆਪਣੀ ਭੜਾਸ ਕੱਢੀ ਤੇ ਨਾਅਰੇਬਾਜ਼ੀ ਕੀਤੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰ ਤੋਂ ਕਣਕ ਤੇ ਲਾਏ ਵੈਲਿਊ ਕੱਟ ਨੂੰ ਹਟਾਉਣ, 200 ਰੁਪਏ ਪ੍ਰਤੀ ਕੁਇੰਟਲ ਕਣਕ ਤੇ ਬੋਨਸ ਦੇਣ ਤੇ ਮੰਡੀਆਂ ‘ਚ ਫਸਲ ਦੀ ਖਰੀਦ ਦੇ ਪ੍ਰਬੰਧਾਂ ਨੂੰ ਠੀਕ ਕਰਨ ਲਈ ਸਰਕਾਰ ਅੱਗੇ ਮੰਗ ਰੱਖੀ।

LEAVE A REPLY

Please enter your comment!
Please enter your name here