ਮਾਨਸਾ 29 ਅਪ੍ਰੈਲ (ਬਪਸ): ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਜਦੂਰ ਦਿਵਸ ਤੇ ਪਹਿਲੀ ਮਈ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਉਂਦੇ ਸਾਥੋਂ ਸਦਾ ਲਈ ਵਿਛੜ ਗਏ ਕਈ ਦੇਸ਼ਾਂ ਦੇ ਡਾਕਟਰਾਂ ਨੂੰ ਝੰਡੇ ਲਹਿਰਾ ਕੇ ਸਰਧਾਂਜਲੀ ਭੇਟ ਕਰਨਗੇ। ਆਲ ਇੰਡਿਆ ਮੈਡੀਕਲ ਪੈ੍ਕਟੀਸ਼ਨਰਜ਼ ਫੈਡਰੇਸ਼ਨ ਦੇ ਕੋਮੀ ਚੇਅਰਮੈਨ ਡਾ. ਰਮੇਸ਼ ਕੁਮਾਰ ਬਾਲੀ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰੰਜਾਬ ਰਜਿ, 295 ਦੇ ਸੂਬਾ ਮੀਤ ਪ੍ਰਧਾਨ ਡਾ. ਪ੍ਗਟ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਦੀ ਸੇਵਾ ਕਰਦੇ ਡਾਕਟਰਾਂ ਤੇ ਨਰਸਾਂ ਨੇ ਸਾਬਤ ਕਰ ਦਿਖਾਇਆ ਹੈ ਕਿ ਅਸੀਂ ਲੋਕਾਂ ਦੇ ਸੇਵਾਦਾਰ ਹਾਂ।ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਰੋੜਾਂ ਲੋਕਾਂ ਨੂੰ ਦਿਨ ਰਾਤ ਮਿਹਨਤ ਕਰਕੇ ਡਾਕਟਰ ਹੀ ਬਚਾ ਸਕੇ ਹਨ। ਜਿੰਨ੍ਹਾਂ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਅਥੱਕ ਸੇਵਾ ਭਾਵਨਾ ਨੂੰ ਸਾਬਤ ਕਰਕੇ ਦੱਸ ਦਿੱਤਾ ਹੈ। ਕਰੋਨਾ ਦੀ ਜਿਆਦਾ ਮਾਰ ਝੱਲ ਰਹੇ ਇਟਲੀ, ਚਾਇਨਾ, ਅਮਰੀਕਾ ਆਦਿ ਦੇਸ਼ਾਂ ਚ ਡਾਕਟਰਾਂ ਨੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਜਿੰਨ੍ਹਾਂ ਨੂੰ ਨਤਮਸਤਕ ਹੁੰਦੇ ਹੋਏ ਦੇਸ਼ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਮਈ ਦਿਵਸ ਤੇ ਡਰੈਸ ਕੋਡ ਪਾ ਕੇ ਝੰਡੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਤ ਕਰੋਨਾ ਵਿਰੁੱਧ ਇਸ ਜੰਗ ਚ ਮਰਨ ਵਾਲੇ ਡਾਕਟਰਾਂ ਤੇ ਸਿਹਤ ਵਿਭਾਗ ਦੇ ਦੂਸਰੇ ਅਮਲੇ ਨੂੰ ਸ਼ਰਧਾਂਜਲੀ ਭੇਟ ਕਰਨਗੇ।