-ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦઠਨੇ ਪੰਜਾਬ ਸਰਕਾਰ ਵੱਲੋਂ ਆਈ ਰਾਸ਼ਨ ਸਮੱਗਰੀ ਦੀ ਲੋੜਵੰਦਾਂ ਨੂੰ ਕੀਤੀ ਵੰਡ

0
60

ਮਾਨਸਾ, 29 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਮਾਨਸਾ ਵਿਚ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰੰ ਰਾਸ਼ਨ ਸਮੱਗਰੀ ਵੰਡਣਾ ਜਾਰੀ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਸਾਂਝੇ ਰੂਪ ਵਿਚ ਮਾਨਸਾ ਦੇ ਵਾਰਡ ਨੰਬਰ 27 ਵਿਖੇ ਰਾਸ਼ਨ ਸਮੱਗਰੀ ਦੀ ਵੰਡ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀ ਸਹਾਇਤਾ ਲਈ ਰਾਸ਼ਨ ਸਮੱਗਰੀ ਵੰਡਣਾ ਜਾਰੀ ਹੈ ਤੇ ਲੋੜ ਪੈਣ ‘ਤੇ ਇਹ ਕਾਰਜ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਦੇ ਸਹਿਯੋਗ ਸਦਕਾ ਵਾਰਡ ਨੰਬਰ 27 ਦੇ ਵਸ਼ਿੰਦਿਆਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀਆਂ ਰਾਸ਼ਨ ਦੀਆਂ 57 ਕਿੱਟਾਂ ਵੰਡੀਆਂ ਗਈਆਂ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਸਾ ‘ਚ 24 ਹਜ਼ਾਰ ਰਾਸ਼ਨ ਕਿੱਟਾਂ, ਸਮਾਜਸੇਵੀ ਸੰਸਥਾਵਾਂ ਦੇ ઠਸਹਿਯੋਗ ਨਾਲ ਆਪਣੇ ਤੌਰ ‘ਤੇ 18 ਹਜ਼ਾਰ ਰਾਸ਼ਨ ਕਿੱਟਾਂ ਤਹਿਤ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰੰ 42 ਹਜ਼ਾਰ ਦੇ ਕਰੀਬ ਕਿੱਟਾਂ ਵੰਡੀਆਂ ਜਾ ਚੁੱਕੀਆਂ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਵਿਚ ਕਰਫਿਊ/ਲੋਕਡਾਊਨ ਦੀ ਸਥਿਤੀ ‘ਚ ਵਾਧਾ ਹੁੰਦਾ ਹੈ ਤਾਂ ਪੰਜਾਬ ਸਰਕਾਰ ਤੇ ਉਨਾਂ ਵੱਲੋਂ ਇਹ ਰਾਸ਼ਨ ਸਮੱਗਰੀ ਵੰਡਣ ਦਾ ਸਹਿਯੋਗ ਇਸੇ ਤਰਾਂ ਜਾਰੀ ਰਹੇਗਾ। ਉਨ੍ਹਾਂ ਮਾਨਸਾ ਵਾਸੀਆਂ ਨੂੰ ਇਸ ਕਰਫਿਊ ਦੌਰਾਨ ਸੰਜਮ ਤੇ ਸਹਿਯੋਗ ਬਣਾ ਕੇ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਵਿਚ ਇਸੇ ਤਰਾਂ ਸਹਿਯੋਗ ਬਣਾ ਕੇ ਰੱਖਣ, ਕਿਉਂਕਿ ਇਸ ਬੀਮਾਰੀ ਤੋਂ ਬਚਾਅ ਵਿਚ ਹੀ ਸਾਡੀ ਸਿਹਤ, ਪਰਿਵਾਰ ਤੇ ਸਮਾਜ ਦੀ ਤੰਦਰੁਸਤੀ ઠਹੈ। ਉਨਾਂ ਕਿਹਾ ਕਿ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਮੁੱਚਾ ਪੰਜਾਬ ਇਸ ਸੰਕਟ ਵਿਚ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਹਿੰਮਤ ਤੇ ਦਲੇਰੀ ਬਣਾ ਕੇ ਬੀਮਾਰੀ ਤੋਂ ਬਚਾੳ ਤੇ ਸੁਰੱਖਿਆ ਕਰਨ ਵਿਚ ਲੱਗਿਆ ਹੋਇਆ ਹੈ ਅਤੇ ਅਸੀਂ ਆਸ ਪ੍ਰਗਟਾਉਂਦੇ ਹਾਂ ਕਿ ਸਾਡਾ ਪੰਜਾਬ ਤੰਦਰੁਸਤ ਪੰਜਾਬ ਬਣ ਕੇ ਮੋਹਰੀ ਬਣੇਗਾ।
ਇਸ ਮੌਕੇ ਰਾਸ਼ਨ ਸਮੱਗਰੀ ਵੰਡਣ ਵਾਲਿਆਂ ਵਿਚ ਉਨ੍ਹਾਂ ਨਾਲ ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਨਾਇਬ ਤਹਿਸੀਲਦਾਰ ਸ਼੍ਰੀ ਬਲਜਿੰਦਰ ਸਿੰਘ, ਅੱਗਰਵਾਲ ਸਭਾ ਪੰਜਾਬ ਦੇ ਆਗੂ ਸ਼੍ਰੀ ਅਸ਼ੋਕ ਗਰਗ, ਮਾਸਟਰ ਰੁਲਦੂ ਰਾਮ, ਸ਼੍ਰੀ ਪਵਨ ਕੋਟਲੀ, ਸ਼੍ਰੀ ਅੱਪੀ ਝੱਬਰ ਸਰਪੰਚ, ਸ਼੍ਰੀ ਜਗਤ ਰਾਮ ਮੌਜੂਦ ਸਨ।

LEAVE A REPLY

Please enter your comment!
Please enter your name here