ਸਿਹਤ ਵਿਭਾਗ ਦੀ ਇੱਕ ਹੋਰ ਵੱਡੀ ਲਾਪ੍ਰਵਾਹੀ, ਜਲੰਧਰ ‘ਚ ਪੌਜ਼ੇਟਿਵ ਮਰੀਜ਼ ਡਿਸਚਾਰਜ

0
51

ਜਲੰਧਰ: ਪੰਜਾਬ ‘ਚ ਸਿਹਤ ਵਿਭਾਗ ਦੀ ਇੱਕ ਹੋਰ ਵੱਡੀ ਲਾਪਰਵਾਹੀ ਆਈ ਸਾਹਮਣੇ।ਜਲੰਧਰ ਤੋਂ ਕੋਰੋਨਾ ਮਰੀਜ਼ਾਂ ਨੂੰ ਮੰਗਲਵਾਰ ਹਸਪਤਾਲ ਤੋਂ ਇਹ ਕਹਿ ਕਿ ਛੁੱਟੀ ਦੇ ਦਿੱਤੀ ਗਈ ਸੀ ਕਿ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।  ਮਰੀਜ਼ ਮੀਡੀਆ ਨਾਲ ਰੂਬਰੂ ਵੀ ਹੋਇਆ, ਦੋਸਤਾਂ ਮਿੱਤਰਾਂ ਨੇ ਸਿਹਤਯਾਬ ਹੋ ਘਰ ਪਰਤਣ ਤੇ ਫੁੱਲਾਂ ਦੀ ਬਾਰਸ਼ ਵੀ ਕੀਤੀ। ਪਰ ਰਾਤ 11 ਵਜੇ ਹਸਪਤਾਲ ਤੋਂ ਫੋਨ ਆਇਆ ਕਿ ਉਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਮਰੀਜ਼ ਨੂੰ ਲੈਣ ਲਈ ਪਹੁੰਚ ਗਏ।

ਇਨ੍ਹੀਂ ਦੇਰ ਤੱਕ ਮਰੀਜ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਚੁੱਕਿਆ ਸੀ। ਹੁਣ ਮਰੀਜ਼ ਨੂੰ ਦੁਬਾਰਾ ਕੋਰੋਨਾ ਪੌਜ਼ੇਟਿਵ ਮਰੀਜ਼ ਵਜੋਂ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਇਸ ਨਾਲ ਕੈਪਟਨ ਸਰਕਾਰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਕੀ ਇਨ੍ਹੀਂ ਲਾਪ੍ਰਵਾਹੀ ਨਾਲ ਚੱਲ ਰਿਹਾ ਹੈ ਸਿਹਤ ਵਿਭਾਗ? ਐਸੇ ਹਾਲਾਤ ਨੂੰ ਵੇਖਦੇ ਹੋਏ ਸਰਕਾਰ ਦੇ ਕੋਰੋਨਾਵਾਇਰਸ ਖਿਲਾਫ ਪ੍ਰਬੰਧਾਂ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਸਿਵਲ ਸਰਜਨ ਕਹਿ ਰਹੇ ਹਨ ਕਿ ਉਹ ਜਾਂਚ ਤੋਂ ਬਾਅਦ ਕਾਰਵਾਈ ਕਰਨਗੇ, ਪਰ ਵੱਡਾ ਸਵਾਲ ਉਨ੍ਹਾਂ ਖਿਲਾਫ ਹੀ ਹੈ। ਆਮ ਡਾਕਟਰ ਕੋਵਿਡ ਮਰੀਜ਼ ਨੂੰ ਡਿਸਚਾਰਜ ਨਹੀਂ ਕਰ ਸਕਦਾ।

LEAVE A REPLY

Please enter your comment!
Please enter your name here