ਮਾਨਸਾ, 26 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤਹਿਤ ਲਾਕ-ਡਾਊਨ ਦੇ ਚੱਲਦਿਆਂ ਗਰੀਬ ਅਤੇ ਬੇਸਹਾਰਾ ਲੋੜਵੰਦ ਪਰਿਵਾਰਾਂ ਲਈ ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ, ਉਨ੍ਹਾਂ ਦਾ ਸਟਾਫ ਅਤੇ ਹੋਰ ਰੈਵਿਨਿਊ ਸਟਾਫ ਦੇ ਸਹਿਯੋਗ ਨਾਲ ਆਪਣੀ ਤਨਖਾਹ ਵਿੱਚੋਂ ਰਾਸ਼ਨ ਕਿੱਟਾਂ, ਜਿਨ੍ਹਾਂ ਵਿੱਚ ਆਟਾ, ਚੀਨੀ, ਚਾਹਪੱਤੀ, ਦਾਲ, ਚਨੇ, ਸਾਬਣਾਂ, ਤੇਲ ਸਰਸੋਂ ਅਤੇ ਮਿਰਚ ਮਸਾਲੇ ਨਿੱਤ ਵਰਤੋਂ ਦੀਆਂ ਚੀਜ਼ਾ ਸ਼ਾਮਿਲ ਸਨ, ਤਿਆਰ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਕਿੱਟਾਂ, ਜਿਨ੍ਹਾਂ ਵਿੱਚ 100 ਕਿੱਟ ਐਸ.ਡੀ.ਐਮ ਦਫਤਰ ਦੇ ਸਟਾਫ, 100 ਕਿੱਟ ਐਸ.ਡੀ.ਐਮ, ਮਾਨਸਾ (ਨਿੱਜੀ), 100 ਕਿੱਟ ਤਹਿਸੀਲ ਦਫਤਰ ਦੇ ਸਟਾਫ ਵੱਲੋਂ, 150 ਕਿੱਟਾਂ ਪਟਵਾਰ ਯੂਨੀਅਨ ਪਾਸੋਂ ਅਤੇ 200 ਕਿੱਟ ਮਾਰਕਿਟ ਕਮੇਟੀ ਮਾਨਸਾ ਦੇ ਸਟਾਫ ਪਾਸੋਂ ਪ੍ਰਾਪਤ ਹੋਈਆਂ ਸਨ।
ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਕਿੱਟਾਂ ਦੀ ਵੰਡ ਲਈ ਵਿਸੇਸ਼ ਤੌਰ ‘ਤੇ ਚਾਰ ਕਰਮਚਾਰੀ ਨਗਰ ਕੌਂਸਲ ਮਾਨਸਾ ਦੇ ਲਗਾਏ ਗਏ, ਜੋ ਸ਼ਨਾਖ਼ਤ ਕਰਨ ਉਪਰੰਤ ਆਪਣੀ ਸਿਫਾਰਿਸ਼ ਉਨ੍ਹਾਂ ਨੂੰ ਭੇਜਦੇ ਸਨ ਅਤੇ ਉਸ ਆਧਾਰ ‘ਤੇ ਕਿੱਟਾਂ ਵੰਡੀਆਂ ਗਈਆਂ। ਇਸ ਤੇ ਲਗਭਗ 500/-ਰੁ ਪ੍ਰਤੀ ਕਿੱਟ ਖਰਚ ਆਇਆ ਹੈ। ਐਸ.ਡੀ.ਐਮ, ਮਾਨਸਾ ਨੇ ਦੱਸਿਆ ਕਿ ਉਨ੍ਹਾਂ ਦੇ ਸਟਾਫ ਵੱਲੋਂ ਲਾਕ-ਡਾਊਨ ਦੇ ਸ਼ੁਰੂ ਤੋਂ ਹੀ ਹਦਾਇਤਾਂ ਅਨੁਸਾਰ ਸਮਾਜਿਕ ਦੂਰੀ ਬਣਾਈ ਰੱਖਕੇ ਅਤੇ ਮਾਸਕ ਪਹਿਣ ਕੇ 24 ਘੰਟੇ ਕੰਟਰੋਲ ਰੂਮ ‘ਤੇ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਐਮਰਜੈੇਂਸੀ ਸੇਵਾਵਾਂ ਦੀ ਦੇਖ-ਰੇਖ ਕੀਤੀ ਜਾਂਦੀ ਹੈ।