ਸ਼ਹਿਰ ਮਾਨਸਾ ਵਿੱਚ ਏਅਰ ਕੰਡੀਸ਼ਨਰ, ਕੂਲਰਾਂ ਦੀ ਵਰਤੋਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ…!!

0
280

ਮਾਨਸਾ, 26 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਪਿਛਲੇ ਕੁਝ ਹਫਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਤੇ ਏਅਰ ਕੰਡੀਸ਼ਨਰਾਂ, ਕੂਲਰਾਂ ਦਾ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸਬੰਧੀ ਕੁਝ ਸਵਾਲੀਆ ਨਿਸ਼ਾਨ ਸਾਹਮਣੇ ਹਨ। ਕੋਵਿਡ-19 ਦੀ ਮੌਜੂਦਾ ਸਥਿਤੀ ਵਿਚ ਕੁਝ ਚਿੰਤਾਜਨਕ ਸ਼ੰਕਾਵਾਂ ਸਾਹਮਣੇ ਆ ਰਹੀਆਂ ਹਨ ਕਿ ਏਅਰ ਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇਂ ਕਿ ਮਾਲ, ਦਫ਼ਤਰ, ਹਸਪਤਾਲ ਆਦਿ ਵਿਚ ਵਰਤੋਂ ਨਾਲ ਲੋਕਾਂ ਨੂੰ ਖਤਰਾ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਗਰਮੀਆਂ ਦੇ ਮੌਸਮ ਵਿਚ ਵੱਖ-ਵੱਖ ਥਾਵਾਂ ਤੇ  ਏਅਰ ਕੰਡੀਸ਼ਨਰ ਅਤੇ ਕੂਲਰਾਂ ਦੀ ਵਰਤੋਂ ਸਬੰਧੀ ਸ਼ੰਕਾਵਾਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਮੁਤਾਬਕ ਘਰੇਲੂ ਥਾਵਾਂ ਤੇ ਏਅਰ ਕੰਡੀਸ਼ਨ ਦੁਆਰਾ ਛੱਡੀ ਜਾ ਰਹੀ ਹਵਾ ਵਿਚ ਬਾਹਰੀ ਹਵਾ ਦਾ ਤਾਲਮੇਲ ਜਰੂਰੀ ਹੈ ਇਸ ਲਈ ਏਅਰ ਕੰਡੀਸ਼ਨਰ ਵਾਲੇ ਕਮਰੇ ਦੀ ਖਿੜਕੀ ਥੋੜ੍ਹੀ ਜਿਹੀ ਖੁੱਲ੍ਹੀ ਰੱਖੋ ਤਾਂ ਜੋ ਕੁਦਰਤੀ ਹਵਾ ਅੰਦਰ ਆ ਸਕੇ। ਕਮਰੇ ਦਾ ਤਾਪਮਾਨ 24 ਤੋਂ 27 ਡਿਗਰੀ ਸੈਲਸੀਅਸ ਅਤੇ ਨਮੀਂ (ਹਿਊਮੀਡਿਟੀ) ਨੂੰ 40 ਤੋਂ 70 ਫੀਸਦੀ ਰੱਖਿਆ ਜਾਵੇ। ਜ਼ਿਆਦਾ ਵਿਅਕਤੀਆਂ ਵਾਲੇ ਕਮਰੇ ਵਿਚ ਅਗਜ਼ਾਸਟ ਫੈਨ ਲਗਾਇਆ ਜਾਵੇ। ਸਾਫ ਸਫਾਈ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਵਪਾਰਕ ਅਤੇ ਉਦਯੋਗਿਕ ਥਾਵਾਂ ਤੇ ਤਾਜ਼ੀ ਹਵਾ ਦੀ ਆਵਾਜਾਈ ਬਹੁਤ ਜਰੂਰੀ ਹੈ। ਜਿਹੜੀਆਂ ਇਮਾਰਤਾਂ ਵਿਚ ਮਕੈਨਕਲ ਵੈਂਟੀਲੇਸ਼ਨ ਸਿਸਟਮ ਨਹੀਂ ਹੈ ਉਨ੍ਹਾਂ ਵਿਚ ਖੁੱਲ੍ਹਣ ਵਾਲੀਆਂ ਖਿੜਕੀਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੀ-ਸਰਕੂਲੇਟ ਸਿਸਟਮ ਦੇ ਮਾਮਲੇ ਵਿਚ ਰਿਟਰਨ ਏਅਰ ਸਰਕੂਲੇਸ਼ਨ ਨੂੰ ਸੀਮਤ ਕੀਤਾ ਜਾਵੇ। ਇਸ ਰਿਟਰਨ ਏਅਰ ਸਿਸਟਮ ਨੂੰ ਐਗਜ਼ਾਸਟ ਸਿਸਟਮ ਵਿਚ ਬਦਲਿਆ ਜਾ ਸਕਦਾ ਹੈ। ਸਿਹਤ ਸੰਸਥਾਵਾਂ ਦੇ ਖੇਤਰਾਂ ਵਿਚ ਬਾਕੀ ਸਾਰੇ ਹਸਪਤਾਲਾਂ ਜਾਂ ਬਿਲਡਿੰਗ ਨਾਲੋਂ ਏਅਰ ਕੰਡੀਸ਼ਨਿੰਗ ਸਿਸਟਮ ਵੱਖਰਾ ਹੋਵੇ ਤਾਂ ਜੋ ਸੰਭਾਵਿਤ ਸੰ¬ਕ੍ਰਮਿਤ ਹਵਾ ਜਾਂ ਛਿੱਟਿਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕੋਵਿਡ-19 ਪ੍ਰਭਾਵਿਤ ਮਰੀਜ਼ ਦੇ ਕਮਰੇ ਦੀ ਐਗਜ਼ਾਸਟ ਹਵਾ ਦਾ ਟਰੀਟਮੈਂਟ, ਹੈਪਾ-ਫਿਲਟਰੇਸ਼ਲ ਜਾਂ ਕੈਮੀਕਲ ਡਿਸਇਨਫੈਕਸ਼ਨ ਨਾਲ ਕੀਤਾ ਜਾ ਸਕਦਾ ਹੈ, ਹਵਾ ਦੀ ਬਬÇਲੰਗ ਕਰਨ ਲਈ ਗੈਰ ਧਾਤੂ ਮਟੀਰੀਅਲ ਵਾਲੇ ਡਿਫਿਊਜ਼ਡ ਏਅਰ ਏਰੀਏਟਰ ਟੈਂਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿਚ 1 ਫੀਸਦੀ ਸੋਡੀਅਮ ਹਾਈਪੋਕਲੋਰਾਈਟ ਸੋਲਿਊਸ਼ਨਸ ਦੀ ਵਰਤੋਂ ਕੀਤੀ ਜਾਵੇ। ਐਗਜ਼ਾਸਟ ਸਿਸਟਮ ਵਿਚ ਐਕਟਿਵ ਵਾਇਰਲ ਪਾਰਟੀਕਲ ਮੌਜੂਦ ਹੋਣ ਦੀ ਸੰਭਾਵਨਾਂ ਦੇ ਚਲਦਿਆਂ ਇਯ ਦੀ ਮੈਂਟੀਨੈਂਸ ਸਮੇਂ ਉਪਯੁਕਤ ਨਿੱਜੀ ਅਤੇ ਵਾਤਾਵਰਣ ਸੁਰੱਖਿਆ ਨਿਯਮਾਵਲੀ ਦੀ ਪਾਲਣੀ ਕੀਤੀ ਜਾਵੇ।  ਕੋਵਿਡ-19 ਦੇ ਕਣਾਂ ਤੋਂ ਬਚਾਅ ਲਈ ਸੀਮਤ ਸਰੋਤਾਂ ਵਾਲੇ ਸਥਾਨਾਂ ਤੇ ਆਈਸੋਲੇਸ਼ਨ ਲਈ ਕੁਝ ਅਸਥਾਈ ਦੀਵਾਰਾਂ ਬਣਾ ਕੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਇਹ ਅਸਥਾਈ ਢਾਂਚੇ ਵਾਲੇ ਟੈਂਟ ਜਾਂ ਕਿਊਬੀਕਲ ਨੂੰ ਪਲਾਸਟਿਕ ਸ਼ੀਟ ਜਾਂ ਕੈਨਵਸ ਕਵਰ ਦਾ ਇਸਤੇਮਾਲ ਕਰਕੇ ਬਣਾਇਆ ਜਾ ਸਕਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕਾਂਤਵਾਸ ਕੇਂਦਰ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਨੈਗਟਿਵ ਜਾਂ ਨਿਊਟ੍ਰਲ ਪ੍ਰੈਸ਼ਰ ਤੇ ਮੈਂਟੇਨ ਹੋਣੇ ਚਾਹੀਦੇ ਹਨ। ਮਕੈਨਕਲ ਵੈਂਟੀਲੇਸ਼ਨ ਇਕ ਵਾਰ ਵਰਤੋਂ ਵਾਲਾ ਹੋਣਾ ਚਾਹੀਦਾ ਹੈ, ਜੋ ਕਿ ਸਾਫ ਤੋਂ ਗੰਦੀ (ਮਰੀਜ਼ਾਂ ਵੱਲ ਸਾਫ ਅਤੇ ਐਗਜ਼ਾਸਟ ਵੱਲ ਗੰਦੀ) ਹਵਾ ਲੈ ਜਾਣ ਦੇ ਵਹਾਅ ਦੇ ਤਰੀਕੇ ਅਨੁਸਾਰ ਕੰਮ ਵਿਚ ਲਿਆਂਦਾ ਜਾਵੇ। ਤਾਜ਼ੀ ਹਵਾ ਅਤੇ ਵੈਂਟੀਲੇਸ਼ਨ ਸਿਸਟਮਾਂ ਨੂੰ ਆਫ ਸਾਈਕਲ ਦੌਰਾਨ ਚੱਲਦਾ ਰੱਖਿਆ ਜਾਵੇ ਅਤੇ ਛੁੱਟੀ ਜਾਂ ਹਫ਼ਤੇ ਦੇ ਅੰਤਿਮ ਦਿਨ ਨੂੰ ਏਅਰ ਸਰਕੂਲੇਸ਼ਨ ਮੋਡ ਵਿਚ ਰੱਖਿਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਦਿਫ਼ਤਰਾਂ ਵਿਚ ਗਰਮੀ ਦੇ ਮੌਸਮ ਵਿਚ ਵੱਖ-ਵੱਖ ਤਰਾਂ ਦੀ ਏਅਰ ਕੰਡੀਸ਼ਨਿੰਗ ਵਰਤੀ ਜਾਂਦੀ ਹੈ, ਜਿਵੇਂ ਕਿ ਵਿੰਡੋ/ਸਪਲਿਟ ਏਅਰ ਕੰਡੀਸ਼ਨਰ/ਸੈਂਟਰਲ ਏਅਰ ਕੰਡੀਸ਼ਨਰ/ਕੂਲਰ ਆਦਿ। ਮੈਨੇਜ਼ਮੈਂਟ ਨੂੰ ਸਲਾਹ ਦਿੱਤੀ ਜਾਂਦੀ ਹੈ ਉਹ ਆਪਣੇ ਦਫ਼ਤਰਾਂ ਵਿਚ ਵਰਤੀ ਜਾਣ ਵਾਲੀ ਏਅਰ ਕੰਡੀਸ਼ਨਿੰਗ ਤਕਨੀਕ ਅਨੁਸਾਰ ਸਿਹਤ ਵਿਭਾਗ ਦੁਆਰਾ ਜਾਰੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ।

LEAVE A REPLY

Please enter your comment!
Please enter your name here