ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਰਿਆਨੇ ਦੀ ਦੁਕਾਨ ‘ਤੇ ਛਾਪਾ

0
95

ਚੰਡੀਗੜ•, 22 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਕਰਫਿਊ ਦੌਰਾਨ ਜ਼ਰੂਰੀ ਵਸਤਾਂ ਨੂੰ ਵੱਧ ਕੀਮਤ ਉਪਰ ਵੇਚਣ ਤੋਂ ਰੋਕਣ ਦੇ ਉਦੇਸ਼ ਤਹਿਤ ਲੁਧਿਆਣਾ ਸ਼ਹਿਰ ‘ਚ ਅਮੂਲ ਦੁੱਧ ਵੱਧ ਕੀਮਤ ‘ਤੇ ਵੇਚਣ ਵਾਲੇ ਦੁਕਾਨਦਾਰ ਨੂੰ 5000 ਰੁਪਏ ਜੁਰਮਾਨਾ ਕੀਤਾ ਹੈ।
ਇਹ ਸਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਬੁਲਾਰੇ ਨੇ ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਪਤਾ ਲੱਗਾ ਕਿ ਕਾਲਾ ਕਰਿਆਨਾ ਸਟੋਰ, ਗੁਰਦੁਆਰਾ ਈਸ਼ਰਸਰ ਦੇ ਸਾਹਮਣੇ, ਬਸੰਤ ਨਗਰ ਵਿੱਚ, ਨਿਊ ਸ਼ਿਮਲਾਪੁਰੀ, ਲੁਧਿਆਣਾ ਵਿਖੇ ਲੋਕਾਂ ਨੂੰ ਅਮੂਲ ਦੁੱਧ ਦੇ ਪੈਕਟ 49 ਰੁਪਏ ਦੀ ਬਜਾਏ 50 ਰੁਪਏ ਵਿੱਚ ਵੇਚ ਰਿਹਾ ਸੀ। ਗਾਹਕ ਪ੍ਰਦੀਪ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਨੇ ਕਰਿਆਨੇ ਦੀ ਦੁਕਾਨ ‘ਤੇ ਛਾਪਾ ਮਾਰਿਆ ਅਤੇ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਉਤੇ ਕੁਲਦੀਪ ਸਿੰਘ ‘ਤੇ ਕੰਪਾਉਂਡਿੰਗ ਚਾਰਜ ਲਗਾਇਆ ਗਿਆ ਹੈ।
ਉਹਨਾਂ ਅੱਗੇ ਦੱਸਿਆ ਕਿ ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇੰਸਪੈਕਟਰ ਅਜੈ ਸਿੰਘ ਵੀ ਛਾਪੇਮਾਰੀ ਕਰਨ ਵਾਲੀ ਪਾਰਟੀ ਦਾ ਹਿੱਸਾ ਸੀ। ਉਨ•ਾਂ ਕਿਹਾ ਕਿ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ  ਦੁੱਧ ਦੇ ਪੈਕੇਟ ਜਿਆਦਾ ਰੇਟ ‘ਤੇ ਵੇਚ ਕੇ ਲੀਗਲ ਮੈਟਰੋਲੋਜੀ (ਪੈਕਜਡ ਕਮੋਡੀਟੀਜ਼) ਨਿਯਮ 2011 ਦੇ ਨਿਯਮ 18(2) ਦੀ ਉਲੰਘਣਾ ਕੀਤੀ ਹੈ।
———

LEAVE A REPLY

Please enter your comment!
Please enter your name here