ਬੁਢਲਾਡਾ 21, ਅਪ੍ਰੈਲ(ਅਮਨ ਮਹਿਤਾ): 11 ਕਰੋਨਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਵੱਲੋਂ ਵਾਰਡ ਨੰਬਰ 2 ਅਤੇ 4 ਨਾਲ ਸੰਬੰਧਤ 57 ਲੋਕਾਂ ਦੇ 12ਵੇਂ ਦਿਨ ਨਮੂਨੇ ਲਏ ਗਏ ਜਿਸ ਵਿੱਚ 55 ਮਰਦਾਂ ਅਤੇ 2 ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਜ਼ੋ ਹਾੜੀ ਦੇ ਸੀਜ਼ਨ ਦੌਰਾਨ ਮਜਦੂਰੀ ਦਾ ਕੰਮ ਕਰਨਾ ਚਾਹੰੰੁਦੇ ਸਨ. ਇਹਨਾਂ ਸਾਰੇ ਨਮੂਨਿਆਂ ਸਮੇਤ ਕੱਲ੍ਹ ਲਏ 25 ਨਮੂਨੇ ਵੀ ਨੈਗਟਿਵ ਪਾਏ ਗਏ. ਜਿਨ੍ਹਾਂ ਦੀ ਕੁੱਲ ਗਿਣਤੀ 82 ਦੱਸੀ ਜਾ ਰਹੀ ਹੈ. ਦੂਸਰੇ ਪਾਸੇ 5 ਜਾਮਤੀਆਂ ਸਮੇਤ 11 ਲੋਕਾਂ ਦੇ ਪਾਜ਼ਟਿਵ ਨਮੂਨੇ ਵਿੱਚੋਂ ਵੀ ਮਰੀਜ਼ਾ ਦਾ ਸੁਧਾਰ ਹੁੰਦਾ ਨਜਰ ਆ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ ਅੋਰਤ ਦਾ ਨਮੂਨਾ ਨੈਗਟਿਵ ਆ ਚੁੱਕੀਆਂ ਹੈ. ਸੀਨੀਅਰ ਸਿਟੀਜਨ ਐਸ਼ੋਸ਼ੀਏਸ਼ਨ ਵੱਲੋਂ ਕੀਤਾ ਫੁੱਲਾ ਦਾ ਹਾਰ ਪਾ ਕੇ ਪੁਲਿਸ ਅਧਿਕਾਰੀਆਂ ਦਾ ਸਨਮਾਨਬੁਢਲਾਡਾ 21, ਅਪ੍ਰੈਲ(ਅਮਨ ਮਹਿਤਾ): ਸੀਨੀਅਰ ਸਿਟੀਜਨ ਐਸ਼ੋਸ਼ੀਏਸ਼ਨ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ ਤਲੀ ਤੇ ਰੱਖ ਕੇ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਡਿਊਟੀ ਨਿਭਾ ਰਹੇ ਪੁਿਲਸ ਅਧਿਕਾਰੀਆਂ ਅਤੇ ਮੁਲਾਜਮਾ ਦਾ ਫੁੱਲਾ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ. ਇਸ ਮੌਕੇ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਪੁਲਿਸ ਮੁਲਾਜਮ ਅਤੇ ਅਧਿਕਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦਿਨ ਰਾਤ ਲੋਕਾਂ ਨੂੰ ਕਰਫਿਊ ਦੀ ਪਾਲਣਾਂ ਕਰਨ ਲਈ ਕਹਿ ਰਹੇ ਹਨ ਅਤੇ ਡਿਊਟੀ ਦੇ ਰਹੇ ਹਨ. ਤਾਂ ਜੋ ਲੋਕਾਂ ਨੂੰ ਇੱਕ ਦੂਜੇ ਤੋਂ ਸ਼ੋਸ਼ਨ ਡਿਸਟੈਸ ਬਣਵਾ ਕੇ ਰੱਖਿਆ ਜਾਵੇ ਅਤੇ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆਂ ਜਾ ਸਕੇ. ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਿਸ ਮੁਲਾਜਮਾ ਵੱਲੋਂ ਲੋਕਾਂ ਦੀਆਂ ਜ਼ਰੂਰੀ ਵਸਤਾਂ ਅਤੇ ਰਾਸ਼ਨ ਦਾ ਸਮਾਨ ਵੀ ਲੋੜਵੰਦ ਅਤੇ ਹਰ ਵਰਗ ਦੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਹੀ ਰਹਿ ਸਕਣ. ਇਸ ਮੌਕੇ ਐਸ ਐਚ ਓ ਥਾਣਾ ਸਿਟੀ ਗੁਰਦੀਪ ਸਿੰਘ ਨੂੰ ਸਨਮਾਨ ਚਿਨ੍ਹ ਵੀ ਭੇਂਟ ਕੀਤਾ ਗਿਆ. ਇਸ ਮੌਕੇ ਸਬ ਇੰਸਪੈਕਟਰ ਏ ਐਸ ਆਈ ਜਸਪਾਲ ਸਿੰਘ, ਅਮਰਜੀਤ ਸਿੰਘ, ਗੁਰਜੰਟ ਸਿੰਘ ਤੋਂ ਇਲਾਵਾ ਥਾਣਾ ਸਿਟੀ ਦੇ ਜਵਾਨ ਸ਼ਾਮਿਲ ਸਨ. ਇਸ ਮੌਕੇ ਮੀਤ ਪ੍ਰਧਾਨ ਸੁਰਜੀਤ ਸਿੰਘ, ਸੰਤੋਖ ਸਿੰਘ, ਬਚਨ ਸਿੰਘ, ਜ਼ਸਦੀਸ਼ ਸਿੰਘ, ਸਰੋਜ਼ ਬਾਲਾ, ਅਤੇ ਹਰਬੰਸ ਕੋਰ ਆਦਿ ਹਾਜ਼ਰ ਸਨ.