ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਵਿਖੇ ਚੱਲ ਰਿਹਾ ਲੰਗਰ ਬੰਦ ਕੀਤਾ ਗਿਆ

0
385

ਮਾਨਸਾ, 16 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਵਿਖੇ ਚੱਲ ਰਿਹਾ ਲੰਗਰ ਬੰਦ ਕੀਤਾ ਗਿਆ ਮਾਨਸਾ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਮਾਨਸਾ ਵਿਖੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕਾਰਨ ਪਿਛਲੇ 25ਦਿਨਾ ਤੋ ਜ਼ੋ ਵਿਸ਼ਾਲ ਲੰਗਰ ਮਾਨਸਾ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਲਗਾਤਾਰ ਚੱਲ ਰਿਹਾ ਸੀ ਉਹ ਲੰਗਰ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਬੰਦ ਕਰ ਦਿੱਤਾ ਗਿਆ ਹੈ ਮਾਨਯੋਗ ਸਬ ਡਵੀਜ਼ਨ ਮੈਜਿਸਟ੍ਰੇਟ ਨੇ ਦੱਸਿਆ ਕਿ ਸਰਕਾਰ ਵੱਲੋਂ ਆਟਾ ਦਾਲ ਸਕੀਮ ਤਹਿਤ ਰਾਸ਼ਨ ਵੰਡਿਆ ਜਾ ਚੁੱਕਾ ਹੈ ਅਤੇ ਬਾਕੀ ਲੋਕਾਂ ਨੂੰ ਜ਼ੋ ਸਰਕਾਰ ਵੱਲੋਂ ਸਰਕਾਰੀ ਫੰਡ ਵਿੱਚੋਂ ਜ਼ੋ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਅਤੇ ਹੁਣ ਕੋਈ ਲੰਗਰ ਦੀ ਜ਼ਰੂਰਤ ਵਾਲਾ ਨਹੀਂ ਹੈ ਅਤੇ ਦੇ ਫਿਰ ਵੀ ਕਿਸੇ ਨੂੰ ਲੰਗਰ ਦੀ ਜ਼ਰੂਰਤ ਹੋਵੇਗੀ ਉਸ ਨੂੰ ਸਾਡੇ ਵਲੋਂ ਲੰਗਰ ਭੇਜਿਆ ਜਾਵੇਗਾ ਅਤੇ ਇਸ ਲਈ ਮਾਨਯੋਗ ਮੈਜਿਸਟਰੇਟ ਵੱਲੋਂ ਲੰਗਰ ਵਾਲਿਆਂ ਨੂੰ 14ਅਪ੍ਰੈਲ ਤੱਕ ਲੰਗਰ ਪਾਸ ਜਾਰੀ ਕੀਤੇ ਸਨ ਉਨ੍ਹਾਂ ਲੰਗਰ ਪਾਸ ਦੀ ਸਹੂਲਤ ਅੱਗੇ ਨਹੀਂ ਦਿੱਤੀ ਗਈ ਅਤੇ ਇਸ ਲਈ ਸਾਰੀਆਂ ਸੰਸਥਾਵਾਂ ਵੱਲੋਂ ਅੱਜ ਸਵੇਰੇ ਆਪਸੀ ਗੱਲ ਕਰਕੇ ਲੰਗਰ ਬੰਦ ਕਰ ਦਿੱਤਾ ਗਿਆ ਅਤੇ ਜ਼ੋ ਲੰਗਰ ਆਮ ਦਿਨਾਂ ਵਿਚ ਚਲਦਾ ਸੀ ਉਹ ਵੀ ਅਣਮਿੱਥੇ ਸਮੇਂ ਲਈ ਬੰਦ ਰਹੇਗਾ ਅਤੇ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸੰਸਥਾਵਾਂ ਦੇ ਨੁਮਾਇੰਦੇ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਪੰਜਾਬ ਅੱਗਰਵਾਲ ਸਭਾ ਦੇ ਵਾਇਸ ਪ੍ਰਧਾਨ ਅਸ਼ੋਕ ਗਰਗ, ਮਾਤਾ ਮਨਸਾ ਦੇਵੀ ਮੰਦਰ ਦੇ ਚੇਅਰਮੈਨ ਮਾਸਟਰ ਰੁਲਦੂ ਰਾਮ, ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੱਮਾ,ਜਰਨਲ ਸਕੱਤਰ ਰਾਜੇਸ਼ ਕੁਮਾਰ ਪੰਧੇਰ, ਸੈਕਟਰੀ ਬਿੰਦਰ ਪਾਲ, ਦੁਰਗਾ ਕੀਰਤਨ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਰਾਜੇਸ਼ ਠੇਕੇਦਾਰ ਪ੍ਰਧਾਨ ਅਖੰਡ ਪਰਮ ਧਾਮ,ਸ੍ਰੀ ਨੈਣਾ ਦੇਵੀ ਪਾਣੀ ਦਲ ਦੇ ਪ੍ਰਧਾਨ ਸਤੀਸ਼ ਸੇਠੀ, ਖਜ਼ਾਨਚੀ, ਜੀਵਨ ਕੁਮਾਰ ਨਿਸ਼ੂ, ਅਤੇ ਮੈਂਬਰ ਨਿੱਕਾ ਭੱਮਾ, ਸੋਹਣ ਲਾਲ ਠੇਕੇਦਾਰ ਪ੍ਰਧਾਨ, ਨਗਰ ਸੁਧਾਰ ਸਭਾ, ਅਤੇ ਮਹਾਂਵੀਰ ਜੈਨ ਪਾਲੀ , ਜੈਨ ਯੁਵਾ ਮੰਡਲ, ਭਗਵਾਨ ਸ੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਦੇ ਵਾਇਸ ਪ੍ਰਧਾਨ ਬਲਜੀਤ ਸ਼ਰਮਾ, ਹਲਵਾਈ ਯੂਨੀਅਨ ਦੇ ਪ੍ਰਧਾਨ ਦੀਨਾਂ ਨਾਥ ਚੁੱਘ, ਸੱਤਪਾਲ ਜੋੜਕੀਆਂ, ਰਮੇਸ਼ ਟੋਨੀ ਸੈਕਟਰੀ ਆੜਤੀਆਂ ਐਸੋਸੀਏਸ਼ਨ,ਕਰਮ ਚੰਦ ਲਖਨੀ ਸੁਰਿੰਦਰ ਲਾਲੀ, ਕਿ੍ਸ਼ਨਾ ਕੀਰਤਨ ਮੰਡਲ, ਲਾਲਾ ਭਵਨ ਪ੍ਰਕਾਸ਼ ਵਾਇਸ ਪ੍ਰਧਾਨ, ਸ਼ਾਂਤੀ ਭਵਨ , ਅਤੇ ਪ੍ਰੋਸ਼ਤਮ ਨੰਗਲਾ

LEAVE A REPLY

Please enter your comment!
Please enter your name here