ਮਾਨਸਾ, 15 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਪੁਲਿਸ ਸਮਾਜ ਦਾ ਇੱਕ ਅਹਿਮ ਅੰਗ ਹੈ। ਕੋਰੋਨਾ ਦੇ ਪ੍ਰਕੋਪ ਦੇ ਚੱਲਦਿਆਂ ਸਾਰਾ ਪੁਲਿਸ ਪ੍ਰਸ਼ਾਸ਼ਨ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ ਅਤੇ ਸਮਾਜ ਪ੍ਰਤੀ ਆਪਣਾ ਫਰਜ ਨਿਭਾ ਰਿਹਾ ਹੈ। ਦਿਨ-ਰਾਤ ਦੀ ਅਣਥੱਕ ਅਤੇ ਲੰਬੀ ਡਿਊਟੀ ਦੌਰਾਨ ਸਮਾਜ ਵਿੱਚ ਤਾਲਮੇਲ ਬਣਾਈ ਰੱਖਣ ਵਿੱਚ ਮਾਨਸਾ ਪੁਲਿਸ ਵਿਭਾਗ ਨੂੰ ਕਾਮਯਾਬੀ ਮਿਲ ਰਹੀ ਹੈ।
ਇਸ ਦੌਰਾਨ ਪੈਸਟੀਸਾਈਡ ਅਤੇ ਸੀਡ ਯੂਨੀਅਨ ਮਾਨਸਾ ਵੱਲੋਂ ਮਾਨਸਾ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਫੁੱਲਾਂ ਦੀ ਵਰਖਾ ਕਰਕੇ ਮਾਨ ਸਨਮਾਨ ਵਧਾਇਆ ਤੇ ਪੁਲਿਸ ਪ੍ਰਸ਼ਾਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇਣ ਦਾ ਵਿਸ਼ਵਾਸ਼ ਜਤਾਇਆ। ਇਸ ਦੌਰਾਨ DSP ਹਰਜਿੰਦਰ ਸਿੰਘ ਗਿੱਲ ਜੀ ਨੂੰ ਫੁੱਲਾਂ ਦੇ ਹਾਰ ਭੇਂਟ ਕਰ ਵਿਸ਼ੇਸ਼ ਸਵਾਗਤ ਕੀਤਾ ਗਿਆ।ਇਸ ਮੌਕੇ ਬਲਵੰਤ ਸਿੰਘ ਭਿਖੀ ਜੀ ਅਤੇ ਯੂਨੀਅਨ ਦੇ ਪ੍ਰਧਾਨ ਭੀਮ ਸੇਨ ਮੈਂਬਰ ਐਡਵੋਕੇਟ ਕਮਲ ਗੋਇਲ , ਤਰਸੇਮ ਚੰਦ, ਪ੍ਰਵੀਨ ਗੋਇਲ,ਤਰਸੇਮ ਮਿੱਢਾ,ਵਿਨੇ ਸਿਂਗਲਾ,ਨੰਦੀ ਜੀ,ਆਦਿ ਮੌਜੂਦ ਰਹੇ।