ਕੈਪਟਨ ਦੀ ਚੇਤਾਵਨੀ! ਸਤੰਬਰ ਦੇ ਅੱਧ ਤੱਕ ਸਿਖਰ ‘ਤੇ ਕੋਰੋਨਾ

0
112

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਿਦੇਸ਼ੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤ ‘ਚ ਕੋਰੋਨਾ ਸਤੰਬਰ ਦੇ ਅੱਧ ਤੱਕ ਸਿਖਰ ‘ਤੇ ਪਹੁੰਚ ਜਾਵੇਗਾ। ਉਨ੍ਹਾਂ ਕਿਹਾ, “ਸਥਿਤੀ ਡਰਾਉਣੀ ਹੋ ਸਕਦੀ ਹੈ ਤੇ ਤਿਆਰੀ ਕਰਨੀ ਪਵੇਗੀ।” ਇਸ ਦੇ ਨਾਲ ਹੀ ਕੈਪਟਨ ਨੇ ਸੂਬੇ ‘ਚ ਲੌਕਡਾਊਨ ਜਾਰੀ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ, “ਕੋਈ ਵੀ ਸਰਕਾਰ ਮੌਜੂਦਾ ਸਥਿਤੀ ‘ਚ ਲੌਕਡਾਊਨ ਨੂੰ ਹਟਾ ਨਹੀਂ ਸਕਦੀ। ਇਹ ਦੇਖਦਿਆਂ ਕਿ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ, ਲੌਕਡਾਊਨ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ”ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਦਾ ਪ੍ਰਭਾਵ ਅਗਲੇ ਕੁਝ ਮਹੀਨੇ ਰਹੇਗਾ। 15 ਅਪ੍ਰੈਲ ਤੋਂ ਕਿਸਾਨਾਂ ਨੂੰ ਫਸਲਾਂ ਦੀ ਕਟਾਈ ਲਈ ਲੌਕਡਾਊਨ ‘ਚ ਢਿੱਲ ਦਿੱਤੀ ਜਾਵੇਗੀ ਤੇ ਸਮਾਜਿਕ ਦੂਰੀਆਂ ਦਾ ਧਿਆਨ ਰੱਖਿਆ ਜਾਵੇਗਾ।“

ਇਸ ਦੇ ਨਾਲ ਹੀ ਉਨ੍ਹਾਂ ਵੀਡੀਓ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਕਿਹਾ, “ਅਸੀਂ ਪਹਿਲਾਂ ਲੌਕਡਾਊਨ ਕੀਤਾ ਤੇ ਬਾਅਦ ਵਿੱਚ ਕਰਫਿਊ ਲਾਇਆ। ਫਿਰ ਲੋਕਾਂ ਤੱਕ ਜ਼ਰੂਰੀ ਚੀਜ਼ਾਂ ਪਹੁੰਚਾਉਣ ਦੇ ਪ੍ਰਬੰਧ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਕੇਸ ਸ਼ੁਰੂ ਹੋਣ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਵਿਦੇਸ਼ਾਂ ਤੋਂ ਪੰਜਾਬ ਆਏ। ਅਸੀਂ ਜਾਂਚ ਕੀਤੀ ਤੇ ਲੋਕਾਂ ਨੂੰ ਵੱਖ ਰੱਖਿਆ। ਹੁਣ ਬਹੁਤੇ ਲੋਕ ਇਕਾਂਤਵਾਸ ਤੋਂ ਬਾਹਰ ਆ ਗਏ ਹਨ।

ਉਨ੍ਹਾਂ ਕਿਹਾ, “ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ। ਅਸੀਂ 132 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਤੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲ 2877 ਲੋਕਾਂ ਦੀ ਜਾਂਚ ਕੀਤੀ ਗਈ। ”ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚਾਰ ਪੜਾਵਾਂ ਵਿੱਚ ਤਿਆਰੀ ਕਰ ਰਹੇ ਹਾਂ। ਪਹਿਲੇ ਪੜਾਅ ‘ਚ 200 ਹਜ਼ਾਰ ਬਿਸਤਰੇ ਤੇ ਉਪਕਰਣ, ਦੂਜੇ ਪੜਾਅ ‘ਚ 10 ਹਜ਼ਾਰ ਬਿਸਤਰੇ ਤੇ ਉਪਕਰਣ, ਤੀਜੇ ਪੜਾਅ ‘ਚ 30 ਹਜ਼ਾਰ ਬਿਸਤਰੇ ਤੇ ਉਪਕਰਣ, ਚੌਥੇ ਪੜਾਅ ‘ਚ ਇੱਕ ਲੱਖ ਬਿਸਤਰੇ ਤੇ ਉਪਕਰਣ ਸ਼ਾਮਲ ਹਨ।

LEAVE A REPLY

Please enter your comment!
Please enter your name here