ਨਿਜੀ ਹਸਪਤਾਲਾਂ ਵਲੋਂ ਓਪੀਡੀ ਬੰਦ ਕਰਨ ਕਾਰਨ ਕੈਪਟਨ ਦੀ ਚੇਤਾਵਨੀ,ਲਾਇਸੈਂਸ ਹੋਣਗੇ ਰੱਦ

0
102

ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਸਰਕਾਰੀ ਹਸਪਤਾਲਾਂ ‘ਤੇ ਪਹਿਲਾਂ ਹੀ ਬਹੁਤ ਦਬਾਅ ਹੈ। ਇਸ ਦਰਮਿਆਨ ਨਿਜੀ ਹਸਪਤਾਲਾਂ ਵਲੋਂ ਓਪੀਡੀ ਬੰਦ ਕਰਨ ਕਾਰਨ ਮਰੀਜ਼ ਸਰਕਾਰੀ ਹਸਪਤਾਲਾਂ ‘ਚ ਇਲਾਜ ਲਈ ਆਉਂਦੇ ਹਨ। ਜਿਸ ਨਾਲ ਇਹ ਦਬਾਅ ਹੋਰ ਵੀ ਵੱਧ ਰਿਹਾ ਹੈ। ਇਸ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਜੀ ਹਸਪਤਾਲਾਂ ਪ੍ਰਤੀ ਸਖ਼ਤ ਰੁੱਖ ਅਖਤਿਆਰ ਕੀਤਾ ਹੈ।

ਕੈਪਟਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁੱਝ ਨਿਜੀ ਹਸਪਤਾਲ ਆਪਣੀ ਓਪੀਡੀ ਬੰਦ ਕਰ ਗਏ ਹਨ। ਇਹ ਗਲਤ ਹੈ। ਮੁਸ਼ਕਿਲ ਦੀ ਘੜੀ ‘ਚ ਡਾਕਟਰ ਦੀ ਡਿਊਟੀ ਸਾਹਮਣੇ ਆਉਣਾ ਹੁੰਦਾ ਹੈ, ਲੁਕਣਾ ਨਹੀਂ। ਜੇਕਰ ਉਨ੍ਹਾਂ ਨੇ ਓਪੀਡੀ ਨਹੀਂ ਖੋਲ੍ਹੀ ਤਾਂ ਇਨ੍ਹਾਂ ਦੇ ਲਾਇਸੈਂਸ ਕੈਂਸਿਲ ਕਰ ਦਿੱਤੇ ਜਾਣਗੇ। ਕੈਪਟਨ ਨੇ ਸਿਹਤ ਵਿਭਾਗ ਨੂੰ ਚੈਕਿੰਗ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਕਿਸਮ ਦਾ ਭਗੌੜਾਪਨ ਹੈ।

ਜੇਕਰ ਫੌਜ ‘ਚ ਇੰਝ ਕੋਈ ਭੱਜਦਾ ਹੈ ਤਾਂ ਉਸ ਨੂੰ ਗੋਲੀ ਮਾਰਨ ਦਾ ਹੁਕਮ ਹੁੰਦਾ ਹੈ। ਜੇਕਰ ਤੁਸੀਂ ਮੈਦਾਨ ਛੱਡ ਕੇ ਭੱਜਦੇ ਹੋ ਤਾਂ ਮੁਸ਼ਕਿਲ ਆਵੇਗੀ। ਜੇਕਰ ਇਨ੍ਹਾਂ ਹਸਪਤਾਲਾਂ ਵਲੋਂ ਓਪੀਡੀ ਨਹੀਂ ਖੋਲ੍ਹੀ ਗਈ ਤਾਂ ਲਾਇਸੈਂਸ ਰੱਦ ਕਰ ਹਸਪਤਾਲ ਵੀ ਨਹੀਂ ਚੱਲਣ ਦਿੱਤੇ ਜਾਣਗੇ। ਦਸ ਦਈਏ ਕਿ ਪੰਜਾਬ ‘ਚ 23 ਮਾਰਚ ਤੋਂ ਕਰਫਿਊ ਦੇ ਐਲਾਨ ਤੋਂ ਬਾਅਦ 7500 ਨਿਜੀ ਹਸਪਤਾਲ ਤੇ ਹੋਮ ਨਰਸਿੰਗ ‘ਚ 85 ਫੀਸਦ ਹਸਪਤਾਲਾਂ ਦੀਆਂ ਓਪੀਡੀ ਬੰਦ ਹੈ।

LEAVE A REPLY

Please enter your comment!
Please enter your name here