ਕਰੋਨਾ ਕਰਫਿਊ ਦੇ ਸੰਕਟ ਕਾਰਣ ਰੋਜੀ ਰੋਟੀ ਕਮਾਉਣ ਤੋਂ ਅਸਮਰਥ ਮਾਨਸਾ ਸਹਿਰ ਦੇ 55 ਪਰਿਵਾਰਾਂ ਨੂੰ ਡੇਰਾ ਸੱਚਾ ਸੋਦਾ ਦੇ ਸਰਧਾਲੂਆਂ ਵੱਲੋਂ ਸ.ਨਿਚਰਵਾਰ 4 ਅਪ੍ਰੈਲ ਨੂੰ ਤਿੰਨ ਸਮੇਂ ਦਾ ਭੋਜਨ ਵੰਡਕੇ ਇਨਸਾਨੀ ਫ.ਰਜ ਨਿਭਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ.ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਸੰਕਟ ਕਾਰਣ ਲੋਕਾਂ ਦੇ ਠੱਪ ਪਏ ਕੰਮਕਾਰਾਂ ਦੌਰਾਨ ਗਰੀਬ ਪਰਿਵਾਰਾਂ ਨੂੰ ਖਾਣਾ ਮੁੱਹਈਆਂ ਕਰਵਾਉਣ ਲਈ ਜਿਲ੍ਹਾ ਪ੍ਰਸ.ਾਸ.ਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਤਹਿਤ ਸ.ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਲੋੜਵੰਦ ਪਰਿਵਾਰਾਂ ਨੁੰ ਰੋਜਾਨਾ ਤਿੰਨ ਸਮੇਂ ਦਾ ਖਾਣਾ ਦਿੱਤਾ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ 4 ਅਪ੍ਰੈਲ ਸ.ਨੀਵਾਰ ਨੂੰ ਭੇਰਾ ਪ੍ਰੇਮੀਆਂ ਵੱਲੋਂ ਲਗਾਤਾਰ 14ਵੇਂ ਦਿਨ 55 ਪਰਿਵਾਰਾਂ ਨੂੰ ਖਾਣਾ ਵੰਡਕੇ ਉਨ੍ਹਾਂ ਦੀ ਭੁੱਖ ਮਿਟਾਈ| ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੋਦਾ ਵੱਲੋਂ ਮਾਨਵਤਾ ਭਲਾਈ ਦੇ ਕੀਤੇ ਜਾ ਰਹੇ 134 ਕਾਰਜਾਂ ਦੇ ਤਹਿਤ ਉਕਤ ਅਨੁਸਾਰ ਸੇਵਾ ਨਿਭਾਈ ਜਾ ਰਹੀ ਹੈ ਜੋ ਲੋੜ ਤੱਕ ਲਗਾਤਾਰ ਜਾਰੀ ਰੱਖੀ ਜਾਵੇਗੀ| ਪ੍ਰਸ.ਾਸ.ਨਿਕ ਅਧਿਕਾਰੀਆਂ ਵੱਲੋਂ ਸਥਾਨਕ ਡੇਰਾ ਪ੍ਰੇਮੀਆਂ ਨੂੰ ਭਾਵੇਂ 40 ਪਰਿਵਾਰਾਂ ਨੂੰ ਖਾਣ ਦੇਣ ਦੀ ਜਿੰਮੇਵਾਰੀ ਸੌਂਪੀ ਗਈ ਹੈ ਪਰ ਮੌਕੇ*ਤੇ ਨੇੜੇ ਰਹਿੰਦੇ ਅਤਿ ਗਰੀਬ 15 ਪਰਿਵਾਰ ਵੀ ਖਾਣਾ ਲੈਣ ਪਹੁੰਚ ਜਾਂਦੇ ਹਨ ਜਿੰਨ੍ਹਾਂ ਨੂੰ ਸ.ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਖਾਣਾ ਦਿੱਤਾ ਜਾਂਦਾ ਹੈ| ਉਕਤ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਖਾਣ ਤਿਆਰ ਕਰਨ ਵਾਲੇ ਸੇਵਾਦਾਰਾਂ ਵੱਲੋਂ ਸਾਫ. ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ| ਭੋਜਨ ਤਿਆਰ ਕਰਨ ਵਾਲੇ ਸੇਵਾਦਾਰਾਂ ਵੱਲੋਂ ਸ.ਾਵਰ ਕੈਪ ਅਤੇ ਗਲੱਬਜ ਪਹਿਨੇ ਜਾਂਦੇ ਹਨ|ਖਾਣੇ ਲਈ ਲੋੜੀਦਾਂ ਰਾ.ਸਨ Tੱਚ ਕੁਆਲਿਟੀ ਦਾ ਵਰਤਿਆ ਜਾਂਦਾ ਹੈ|
ਉਕਤ ਅਨੁਸਾਰ 4 ਅਪ੍ਰੈਲ ਨੂੰ ਖਾਣਾ ਵੰਡਣ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਨਾਮ ਜਾਮ ਸੰਮਤੀ ਦੇ ਜਿੰਮੇਵਾਰ ਨਰੇਸ. ਕੁਮਾਰ, ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ.ਰਮਾਂ, ਸ.ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ, ਸੇਵਾ ਮੁਕਤ ਬੀ.ਪੀ.ਈ.ਓ. ਨਾਜਰ ਸਿੰਘ, ਰੁਸਤਮ, ਰਾਜੇਸ. ਕੁਮਾਰ, ਰਾਕੇਸ. ਕੁਮਾਰ, ਰਾਮ ਪ੍ਰਤਾਪ, ਵੇਦ ਪ੍ਰਕਾਸ., ਮਨੀਸ. ਕੁਮਾਰ, ਸੁਨੀਲ ਕੁਮਾਰ ਅਤੇ ਬਲੋਰ ਸਿੰਘ ਆਦਿ ਸਮੇਤ ਕਾਫੀ ਸੇਵਾਦਾਰ ਹਾਜਰ ਸਨ|