ਮੁਹਾਲੀ: ਪੰਜਾਬ ਦੇ ਜ਼ਿਲ੍ਹਾ ਮੁਹਾਲੀ ‘ਚ ਕੋਰੋਨਾ ਦੇ ਤਿੰਨ ਹੋਰ ਪੌਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ ‘ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 45 ਹੋ ਗਈ ਹੈ। ਦੋ ਮਾਮਲੇ ਮੁਹਾਲੀ ਦੇ ਫੇਸ 9 ਤੋਂ ਸਾਹਮਣੇ ਆਏ ਹਨ ਤੇ ਇੱਕ ਕੇਸ ਜਗਤਪੁਰਾ ਤੋਂ ਹੈ।
ਕੈਨੇਡਾ ਤੋਂ ਆਏ ਇੱਕ ਜੋੜੇ ਦੇ ਸੰਪਰਕ ‘ਚ ਆਈ ਇੱਕ 76 ਸਾਲਾ ਮਹਿਲਾ ਤੇ ਜੋੜੇ ਦਾ 10 ਸਾਲਾ ਬੱਚਾ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਜਗਤਪੁਰਾ ਦਾ 55 ਸਾਲਾ ਬਜ਼ੁਰਗ ਜਿਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ, ਵੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ