ਚੰਡੀਗੜ੍ਹ: ਵੱਡੀ ਗਿਣਤੀ ‘ਚ ਪੰਜਾਬੀ ਵਿਦੇਸ਼ਾਂ ‘ਚ ਰਹਿੰਦੇ ਹਨ। ਅੰਕੜਿਆਂ ਮੁਤਾਬਕ ਪੰਜਾਬ ਦੇ ਕਰੀਬ 28 ਲੱਖ ਲੋਕ ਵਿਦੇਸ਼ਾਂ ‘ਚ ਵੱਸਦੇ ਹਨ। ਕੋਰੋਨਾਵਾਇਰਸ ਕਾਰਨ ਅੰਤਰਾਸ਼ਟਰੀ ਫਲਾਈਟ ਕੈਂਸਲ ਕਰ ਦਿੱਤੀਆਂ ਗਈਆਂ ਹਨ ਪਰ ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਪੰਜਾਬ ਪਰਤ ਆਏ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਦੁਨੀਆਂ ਭਰ ‘ਚ 28 ਲੱਖ 19 ਹਜ਼ਾਰ ਭਾਰਤੀ ਵੱਸਦੇ ਹਨ।
ਇਨ੍ਹਾਂ ‘ਚੋਂ ਅਰਬ ਅਮੀਰਾਤ ‘ਚ 8 ਲੱਖ, ਅਮਰੀਕਾ ‘ਚ 2.80 ਲੱਖ, ਇੰਗਲੈਂਡ ‘ਚ 4.66 ਲੱਖ, ਆਸਟਰੇਲੀਆ ‘ਚ 1.32 ਲੱਖ, ਇਟਲੀ ‘ਚ 2.5 ਲੱਖ, ਕੈਨੇਡਾ ‘ਚ 6 ਲੱਖ ਪੰਜਾਬੀ ਹੈ। ਇਨ੍ਹਾਂ ਦੇਸ਼ਾਂ ‘ਚੋਂ ਪਿਛਲੇ ਦਿਨੀਂ ਕਈ ਲੋਕ ਵਾਪਸ ਪੰਜਾਬ ਆ ਗਏ ਹਨ, ਪਰ ਇਹ ਟਰੇਸ ਨਹੀਂ ਹੋ ਰਹੇ। ਇਨ੍ਹਾਂ ‘ਚੋਂ ਕਈ ਲੋਕਾਂ ਨੇ ਆਪਣੇ ਪਤੇ ਤੇ ਫੋਨ ਨੰਬਰ ਵੀ ਗਲਤ ਲਿਖਵਾਏ ਹਨ।
ਸਿਰਫ ਜਲੰਧਰ ‘ਚ 13 ਹਜ਼ਾਰ ਐਨਆਰਆਈਜ਼ ਹਨ। ਇਨ੍ਹਾਂ ਦੀ ਟਰੇਸਿੰਗ ਨਹੀਂ ਹੋ ਪਾ ਰਹੀ। ਅਜਿਹੀ ਸਥਿਤੀ ‘ਚ ਪੰਜਾਬ ‘ਚ ਕੋਰੋਨਾ ਦੇ ਵੱਧਣ ਦਾ ਖਦਸ਼ਾ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਜੇ ਕਰ ਵਿਦੇਸ਼ਾਂ ਤੋਂ ਆਏ ਇਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਟੈਸਟ ਪਾਜ਼ੇਟਿਵ ਆਉਣ ‘ਤੇ ਇਲਾਜ ਕੀਤਾ ਜਾਵੇਗਾ ਪਰ ਇਸ ਤਰੀਕੇ ਨਾਲ ਹੋਰਾਂ ਲੋਕਾਂ ਤੱਕ ਵਾਇਰਸ ਫੈਲਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ :