ਚੰਡੀਗੜ,(ਸਾਰਾ ਯਹਾ, ਬਲਜੀਤ ਸ਼ਰਮਾ) 19 ਮਾਰਚ: ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਬੰਧਤ ਅੱਤਵਾਦ ਖਿਲਾਫ ਸਖਤ ਰੁਖ ਅਖਤਿਆਰ ਕਰਨ ਦੀ ਮੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨਾਂ ਦੀ ਸਰਕਾਰ ਬਰਗਾੜੀ ਅਤੇ ਬੇਅਦਬੀ ਨਾਲ ਸੰਬਧਤ ਹੋਰ ਮਾਮਲਿਆਂ ਲਈ ਜੰਿਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ, “ਜੇ ਅਕਾਲੀਆਂ ਨੂੰ ਲੱਗਦਾ ਹੈ ਕਿ ਅਸੀਂ ਬੇਅਦਬੀ ਦੇ ਮਾਮਲਿਆਂ ਅਤੇ ਹੋਰ ਗੰਭੀਰ ਮੁੱਦਿਆਂ ‘ਤੇ ਚੁੱਪ ਬੈਠੇ ਹਾਂ, ਤਾਂ ਇਹ ਉਹਨਾਂ ਦੀ ਗਲਤਫਹਿਮੀ ਹੈ।” ਉਹਨਾਂ ਅੱਗੇ ਕਿਹਾ ਕਿ ਉਹ ਅਕਾਲੀਆਂ ਨਾਲ ‘ਤੂੰ ਤੂੰ ਮੈਂ ਮੈਂ’ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਬਲਕਿ ਉਹ ਆਪਣਾ ਸਾਰਾ ਧਿਆਨ ਸੂਬੇ ਦੇ ਗੰਭੀਰ ਮਾਮਲਿਆਂ ਨੂੰ ਹੱਲ ਕਰਨ ਵੱਲ ਲਗਾਉਣਾ ਚਾਹੁੰਦੇ ਹਨ।
ਆਪਣੀ ਸਰਕਾਰ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦਾ ਸਾਰਾ ਧਿਆਨ ਨਸ਼ਿਆਂ, ਗੈਂਗਸਟਰਵਾਦ ਅਤੇ ਰਾਜਨੀਤਿਕ ਹੱਤਿਆਵਾਂ ਵਰਗੇ ਮਾਮਲਿਆਂ ਨਾਲ ਨਜਿੱਠਣ ‘ਤੇ ਕੇਂਦਰਤ ਹੈ ਜੋ ਅਕਾਲੀ-ਭਾਜਪਾ ਸਾਸ਼ਨ ਅਧੀਨ ਚੱਲ ਰਹੇ ਸਨ ਅਤੇ ਇਹਨਾਂ ਨਾਲ ਪ੍ਰਭਾਵਸਾਲੀ ਢੰਗ ਨਾਲ ਨਜਿੱਠਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਹੁਣ ਪਾਕਿਸਤਾਨ ਅਧਾਰਿਤ ਅੱਤਵਾਦੀਆਂ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦੇਵੇਗੀ। ਉਹਨਾਂ ਅੱਗੇ ਕਿਹਾ ਕਿ ਉਹਨਾਂ ਕੇਂਦਰ ਸਰਕਾਰ ਨੂੰ ਪਾਕਿਸਤਾਨ ਖਿਲਾਫ ਸਖਤ ਰੁਖ ਆਪਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਤਵਾਦ ਨਾਲ ਸਬੰਧਤ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆ। ਉਹਨਾਂ ਕਿਹਾ ਕਿ ਪੰਜਾਬ ਕਸ਼ਮੀਰ ਨਹੀਂ ਹੈ ਅਤੇ ਇਸਦੇ ਟਾਕਰੇ ਲਈ ਪੂਰੀ ਤਰਾਂ ਸਮਰੱਥ ਹੈ। ਉਨ•ਾਂ ਕਿਹਾ ਕਿ ਕਸ਼ਮੀਰ ਵਿਚ ਅੱਤਵਾਦ ਵਿਰੁੱਧ ਸੈਨਾ ਲੜਾਈ ਜਾਰੀ ਰੱਖ ਸਕਦੀ ਹੈ, ਪਰ ਪੰਜਾਬ ਵਿਚ ਸਰਹੱਦਾਂ ਦੀ ਰਾਖੀ ਲਈ ਬੀਐਸਐਫ ਦੇ ਨਾਲ-ਨਾਲ 85000 ਪੁਲਿਸ ਫੋਰਸ ਪੂਰੀ ਤਰਾਂ ਤਿਆਰ ਹੈ। ਉਹਨਾਂ ਕਿਹਾ ਕਿ ਸੈਨਾ ਵੀ ਹਰ ਸਮੇਂ ਸਹਾਇਤਾ ਲਈ ਤਿਆਰ ਹੈ।
ਪਾਕਿਸਤਾਨ ਅਧਾਰਿਤ ਅੱਤਵਾਦ ਖਿਲਾਫ ਸਖਤ ਰੁਖ ਅਪਣਾਉਂਦਿਆਂ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਵਾਮਾ ਹਮਲੇ ਅਤੇ ਸਰਹੱਦਾਂ ‘ਤੇ ਤਾਇਨਾਤ ਸੈਨਿਕਾਂ ਦੇ ਸਿਰ ਵੱਢਣ ਵਰਗੀਆਂ ਘਟਨਾਵਾਂ ਬਰਦਾਸ਼ਤਯੋਗ ਨਹੀਂ ਹਨ। ਉਨਾਂ ਕਿਹਾ, “ਸਾਨੂੰ ਪਾਕਿਸਤਾਨ ਵਿਰੁੱਧ ਸਖਤ ਰੁਖ ਅਪਣਾਉਣਾ ਪਵੇਗਾ, ਉਹਨਾਂ ਨੂੰ ਕੋਈ ਹੋਰ ਭਾਸ਼ਾ ਸਮਝ ਨਹੀਂ ਆਉਂਦੀ।” ਉਨਾਂ ਅੱਗੇ ਕਿਹਾ ਕਿ ਉਹ ਅਸਲ ਵਿੱਚ ਗੁਆਂਢੀ ਦੇਸ ਦੀ ਨੀਤੀ ਨੂੰ ਨਹੀਂ ਸਮਝ ਰਹੇ, ਜਿਸ ਕਾਰਨ ਸਾਰੇ ਗੁਆਂਢੀ ਮੁਲਕਾਂ ਨੂੰ ਪਾਕਿਸਤਾਨ ਨਾਲ ਲੜਾਈ ਲੜਨੀ ਪੈ ਰਹੀ ਹੈ।
ਇਸ ਮੌਕੇ ਆਪਣੀ ਪਾਕਿ ਫੇਰੀ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਕਿਵੇਂ ਪਰਵੇਜ ਮੁਸੱਰਫ ਨੇ 500 ਭਾਰਤੀ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਸੀ, ਜਿਨਾਂ ਦੀ ਸੂਚੀ ਉਨਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਪਾਕਿਸਤਾਨ ਦੀ ਪਹਿਲੀ ਫੇਰੀ ਦੌਰਾਨ ਪਾਕਿਸਤਾਨ ਦੇ ਤਤਕਾਲੀ ਰਾਸਟਰਪਤੀ ਨਾਲ ਸਾਂਝੀ ਕੀਤੀ ਸੀ ਅਤੇ ਜਿਹਨਾਂ ਨੂੰ ਉਨਾਂ (ਕੈਪਟਨ ਅਮਰਿੰਦਰ ਸਿੰਘ) ਨੇ ਆਪਣੇ ਨਾਲ ਘਰ ਵਾਪਸ ਲਿਆਂਦਾ ਸੀ।
ਚੀਨ ਵਲੋਂ ਤਿਆਰ ਕੀਤੇ ਡਰੋਨ, ਹਥਿਆਰਾਂ ਅਤੇ ਨਸ਼ਿਆਂ ਦੀ ਸਰਹੱਦ ਤੋਂ ਪਾਰ ਪੰਜਾਬ ਵਿਚ ਤਸਕਰੀ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਵਿਸੇਸ ਟਾਸਕ ਫੋਰਸ (ਐਸਟੀਐਫ) ਦੇ ਸਾਂਝੇ ਯਤਨਾਂ ਸਦਕਾ ਵੱਡੀ ਮਾਤਰਾ ਵਿਚ ਬਰਾਮਦਗੀ ਹੋਈ ਹੈ। ਉਨਾਂ ਉੜੀ, ਚੰਬਾ, ਗੁਜਰਾਤ ਦੀ ਬੰਦਰਗਾਹ, ਨੇਪਾਲ ਅਤੇ ਬਰਮਾਂ ਤੋਂ ਦਿੱਲੀ ਰਾਹੀਂ ਪੰਜਾਬ ਵਿੱਚ ਪਹੁੰਚ ਰਹੇ ਨਸੇ ਵੱਲ ਇਸਾਰਾ ਕਰਦਿਆਂ ਕਿਹਾ ਕਿ ਰਾਜ ਨਾਰਕੋ ਅੱਤਵਾਦੀਆਂ ਦਾ ਕੇਂਦਰ ਬਣ ਗਿਆ ਹੈ, ਉਨਾਂ ਕਿਹਾ ਕਿ ਨਸਿਆਂ ਨੂੰ ਪੂਰੀ ਤਰਾਂ ਖਤਮ ਕਰਨ ਦੀ ਲੜਾਈ ਜੰਗੀ ਪੱਧਰ ‘ਤੇ ਜਾਰੀ ਹੈ।
ਫਿਲਮਾਂ ਅਤੇ ਟੈਲੀਵਿਜਨ ਵਿੱਚ ਪਰੋਸੇ ਜਾਂਦੇ ਹਥਿਆਰਾਂ ਦੇ ਸਭਿਆਚਾਰ ਰਾਹੀਂ ਪਨਪ ਰਹੇ ਗੈਂਗਸਟਰਵਾਦ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਫੋਰਸ ਨੂੰ ਸਪੱਸਟ ਹਦਾਇਤਾਂ ਹਨ ਕਿ ਉਨਾਂ ਨੂੰ ਆਤਮ ਸਮਰਪਣ ਕਰਨ ਲਈ ਕਹੋ ਅਤੇ ਜੇਕਰ ਉਹ ਇਨਕਾਰ ਕਰਦੇ ਹਨ ਤਾਂ ਉਹਨਾਂ ਨੂੰ ਆਤਮ ਸਮਰਪਣ ਲਈ ਮਜਬੂਰ ਕਰੋ ਜਿਸ ਦੇ ਕਾਰਨ ਪੈਦਾ ਹੋਣ ਵਾਲੀ ਸਥਿਤੀ ਭੁਗਤਣ ਲਈ ਗੈਂਗਸਟਰ ਖੁਦ ਜਿੰਮੇਵਾਰ ਹੋਣਗੇ। ਉਨਾਂ ਇਹ ਵੀ ਸਪੱਸਟ ਕੀਤਾ ਕਿ ਉਨਾਂ ਦੀ ਸਰਕਾਰ ਦੀ ਗੈਂਗਸਟਰਾਂ ਵਿਰੁੱਧ ਕਿਸੇ ਤਰ•ਾਂ ਦੇ ਰਹਿਮ ਦੀ ਨੀਤੀ ਨਹੀਂ ਹੈ, ਜੋ ਅਕਾਲੀ ਸਾਸਨ ਦੌਰਾਨ ਖੁੱਲੇ ਆਮ ਪੁਲਿਸ ਸਮੇਤ ਕਿਸੇ ਨੂੰ ਵੀ ਗੋਲੀ ਮਾਰ ਦਿੰਦੇ ਸਨ ਤੇ ਆਜਾਦ ਘੁੰਮ ਰਹੇ ਸਨ। ਪਰ ਪੁਲਿਸ ਨੇ ਹੁਣ ਇਨਾਂ ਗੈਂਗਸਟਰਾਂ ‘ਤੇ ਨਕੇਲ ਕਸੀ ਹੈ ਤਕਰੀਬਨ 2500 ਹਿਰਾਸਤ ਵਿਚ ਲੈ ਲਏ ਗਏ ਹਨ ਅਤੇ 11 ਪੁਲਿਸ ਕਾਰਵਾਈ ਦੌਰਾਨ ਮਾਰੇ ਗਏ ਹਨ। ਉਨਾਂ ਕਿਹਾ ਕਿ ਇਕ ਗੈਂਗਸਟਰ ਦੀ ਹਾਲ ਹੀ ਵਿਚ ਅਰਮੀਨੀਆ ਤੋਂ ਹਵਾਲਗੀ ਪ੍ਰਾਪਤ ਕੀਤੀ ਸੀ ਅਤੇ ਇਕ ਹੋਰ ਦੀ ਪਹਿਚਾਣ ਇਟਲੀ ਵਿਚੋਂ ਹੋਈ ਸੀ ਅਤੇ ਨੇੜਲੇ ਭਵਿੱਖ ਵਿਚ ਉਸਦੀ ਸੁਰੱਖਿਅਤ ਹਵਾਲਗੀ ਕੀਤੀ ਜਾਵੇਗੀ।
ਪੰਜਾਬ ਦੇ ਦਹਿਸਤ ਦੇ ਕਾਲੇ ਦਿਨਾਂ ਦਾ ਜਿਕਰ ਕਰਦਿਆਂ ਜਦੋਂ ਲੋਕ ਨਿਰਾਸਾ ਦੀ ਜਿੰਦਗੀ ਜੀ ਰਹੇ ਸਨ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਵਾਪਸ ਲਿਆਉਣ ਪੂਰੀ ਤਰਾਂ ਆਸਮੰਦ ਹਨ।
ਉਹਨਾਂ ਪੰਜਾਬ ਨੂੰ ਮੁੜ ਉਸ ਕਾਲੇ ਦੌਰ ਜਿਸ ਵਿੱਚ ਲੋਕ ਦੁਖ ਅਤੇ ਨਿਰਾਸ਼ਾ ਦੇ ਦੌਰ ਵਿੱਚ ਜਿਉਂਦੇ ਸਨ, ਵਿੱਚ ਨਾ ਜਾਣ ਦੇਣ ਦਾ ਪ੍ਰਣ ਕਰਦਿਆਂ ਕਿਹਾ ਕਿ ਉਹ ਆਪਣੇ ਜੀਵਨ ਕਾਲ ਦੌਰਾਨ ਲੋਕਾਂ ਦਾ ਗੁਆਚੀਆਂ ਖੁਸ਼ੀਆਂ ਨੂੰ ਮੁੜ ਬਹਾਲ ਕਰ ਦੇਣਗੇ