ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਆਗੂ ਆਦਮੀ ਪਾਰਟੀ ਵਿਚ ਹੋਏ ਸ਼ਾਮਲ..!!

0
89

ਚੰਡੀਗੜ੍ਹ, (ਸਾਰਾ ਯਹਾ, ਬਲਜੀਤ ਸ਼ਰਮਾ)11 ਮਾਰਚ 2020 ਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰ ਦਿਨ ਸਾਫ਼-ਸੁਥਰੇ ਅਕਸ ਵਾਲੇ ਅਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਲੋਕ ‘ਆਪ’ ਦੀ ਲੀਡਰਸ਼ਿਪ ਨਾਲ ਮਿਲ ਕੇ ਕੰਮ ਕਰਨ ਲਈ ਸ਼ਾਮਿਲ ਹੋ ਰਹੇ ਹਨ। ਚੀਮਾ ਨੇ ਕਿਹਾ ਕਿ 2022 ਵਿਚ ‘ਆਪ’ ਦੀ ਸਰਕਾਰ ਬਣਨ ਉਪਰੰਤ ਪੰਜਾਬ ਵਿਚ ਵੀ ਦਿੱਲੀ ਮਾਡਲ ਨੂੰ ਲਾਗੂ ਕਰਕੇ ਲੋਕ ਹਿੱਤ ਕੰਮ ਕੀਤੇ ਜਾਣਗੇ। ਹਰਪਾਲ ਸਿੰਘ ਚੀਮਾ ਨੇ ਪਾਰਟੀ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਜੁੜੇ ਮੈਂਬਰਾਂ ਨੂੰ ਪਾਰਟੀ ਵਿਚ ਵਿਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਅਤੇ ਤਜਰਬੇ ਨੂੰ ਪਾਰਟੀ ਦੀ ਮਜ਼ਬੂਤੀ ਲਈ ਵਰਤਿਆ ਜਾਵੇਗਾ।

ਆਮ ਆਦਮੀ ਪਾਰਟੀ (ਆਪ) ਦੇ ਪਰਿਵਾਰ ਵਿਚ ਬੁੱਧਵਾਰ ਨੂੰ ਉਸ ਸਮੇਂ ਵੱਡਾ ਵਾਧਾ ਹੋਇਆ ਜਦੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਸਥਾਵਾਂ ਦੇ ਆਗੂਆਂ ਨੇ ‘ਆਪ’ ਦਾ ਝਾੜੂ ਫੜ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨ ਦਾ ਪ੍ਰਣ ਲਿਆ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਇੱਥੇ ਪਾਰਟੀ ਦੇ ਕਈ ਹੋਰ ਆਗੂਆਂ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਪਾ
ਬੁੱਧਵਾਰ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਲੋਕਾਂ ਵਿੱਚ ਸੀਨੀਅਰ ਉਪ ਚੇਅਰਮੈਨ ਪੰਜਾਬ (ਆਰਟੀਆਈ ਸੈੱਲ, ਪੰਜਾਬ ਪ੍ਰਦੇਸ ਕਾਂਗਰਸ), ਸਿਟੀਜ਼ਨ ਡਿਵੈਲਪਮੈਂਟ ਸੰਗਠਨ ਥਰੀਕੇ (ਲੁਧਿਆਣਾ) ਗਗਨਦੀਪ ਸਿੰਘ ਥਰੀਕੇ, ਤਰਨਜੀਤ ਸਿੰਘ ਕੋਹਲੀ, ਕਮਾਡੈਂਟ (ਸੇਵਾ ਮੁਕਤ) ਸੀ.ਆਈ.ਐਸ.ਐਫ., ਸਿਕੰਦਰ ਸਿੰਘ ਡੀਐਸਪੀ (ਸੇਵਾ ਮੁਕਤ), ਅਵਤਾਰ ਸਿੰਘ, ਓ ਪੀ ਕਾਲੜਾ, ਤੇਜ਼ ਪ੍ਰਤਾਪ ਗਰੋਵਰ, ਸੇਵਕ ਸਿੰਘ (ਲੰਬੜਦਾਰ), ਨਰਿੰਦਰ ਮੋਦਗਿਲ, ਕਮਲਜੀਤ ਸਿੰਘ ਸਬ-ਇੰਸਪੈਕਟਰ (ਸੇਵਾ ਮੁਕਤ) ਪੰਜਾਬ ਪੁਲਿਸ, ਧਨਵੰਤ ਸਿੰਘ (ਪੰਚ) ਅਤੇ ਲੁਧਿਆਣਾ ਵਿਧਾਨ ਸਭਾ ਹਲਕੇ ਸਮੇਤ ਹੋਰ ਕਈ ਸਮਰਥਕ ਸ਼ਾਮਲ ਹੋਏ। ਇਸੇ ਤਰਾਂ ਮੋਹਾਲੀ ਤੋਂ ਸ਼ਾਮਲ ਹੋਣ ਵਾਲਿਆਂ ਵਿਚ ਪ੍ਰਮੁੱਖ ਆਗੂ ਜ਼ਿਲ੍ਹਾ ਪ੍ਰਧਾਨ ਪੰਜਾਬ ਵਪਾਰ ਮੰਡਲ ਮੋਹਾਲੀ, ਪ੍ਰਧਾਨ ਮੋਹਾਲੀ ਵਿਕਾਸ ਮੰਚ ਵਿਨੀਤ ਵਰਮਾ ਆਪਣੇ ਸਮਰਥਕਾਂ ਨਾਲ ਸ਼ਾਮਲ ਹੋਏ।
ਮਾਨਸਾ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬਲਾਕ ਸੰਮਤੀ ਦੇ ਮੈਂਬਰ ਅਤੇ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਖ਼ਿਆਲਾ, ਹਰਬੰਸ ਸਿੰਘ ਖ਼ਾਲਸਾ, ਹਰਭਿੰਦਰ ਸਿੰਘ ਬਿੱਟੂ, ਜ਼ਿਲ੍ਹਾ ਜਨਰਲ ਸਕੱਤਰ ਮਾਸਟਰ ਵਰਿੰਦਰ ਸੋਨੀ ਜੋ ਕਿ ‘ਆਪ’ ਦੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਪਰਮਿੰਦਰ ਕੌਰ ਸਮਾਘ ਦੀ ਹਾਜ਼ਰੀ ਵਿਚ ਸ਼ਾਮਲ ਹੋਏ।
ਇਸ ਮੌਕੇ ਗੈਰੀ ਬੜਿੰਗ, ਪਾਰਟੀ ਦੇ ਬੁਲਾਰੇ ਗੋਵਿੰਦਰ ਮਿੱਤਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here