ਬੈਂਕ ‘ਚ ਐਫਡੀ ਵਾਲਿਆਂ ਨੂੰ ਲੱਗਾ ਵੱਡਾ ਝਟਕਾ

0
339

ਚੰਡੀਗੜ੍ਹ: ਸਟੇਟ ਬੈਂਕ ਆਫ ਇੰਡੀਆ ਨੇ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ‘ਚ ਕਟੌਤੀ ਕੀਤੀ ਹੈ। ਇਹ ਦੂਸਰਾ ਮੌਕਾ ਹੈ ਜਦ ਇਸ ਮਹੀਨੇ ‘ਚ ਵਿਆਜ ਦਰਾਂ ‘ਚ ਕਟੌਤੀ ਕੀਤੀ ਗਈ ਹੈ। ਐਫਡੀ ਦੀਆਂ ਨਵੀਆਂ ਦਰਾਂ 10 ਫਰਵਰੀ ਤੋਂ ਲਾਗੂ ਹੋ ਚੁੱਕੀਆਂ ਹਨ। ਐਸਬੀਆਈ ਨੇ ਇਹ ਸਾਫ ਕੀਤਾ ਹੈ ਕਿ ਨਵੀਆਂ ਦਰਾਂ ਨਵੀਂ ਐਫਡੀ ‘ਤੇ ਹੀ ਲਾਗੂ ਹੋਣਗੀਆਂ।

ਨਵੇਂ ਅਪਡੇਟ ਮੁਤਾਬਕ ਐਸਬੀਆਈ ਦੀ 7 ਤੋਂ 45 ਦਿਨਾਂ ਦੀ ਐਫਡੀ ‘ਤੇ 4% ਦਾ ਵਿਆਜ ਮਿਲੇਗਾ, ਜੋ ਪਹਿਲਾਂ 4.5% ਮਿਲਦਾ ਸੀ। ਇਸੇ ਤਰ੍ਹਾਂ 1 ਤੋਂ 5 ਸਾਲ ਤੇ 5 ਤੋਂ 10 ਸਾਲ ਦੀ ਐਫਡੀ ‘ਤੇ 5.9% ਦਾ ਵਿਆਜ ਮਿਲੇਗਾ, ਜੋ ਪਹਿਲਾਂ 6% ਫੀਸਦ ਮਿਲਦਾ ਸੀ।

ਇਹ ਵੀ ਪੜ੍ਹੋ:ਸਬੀਆਈ ਨੇ ਬਿਆਜ ਦਰਾਂ ‘ਚ ਕਟੌਤੀ ਨੂੰ ਲੈ ਕੇ ਇੱਕ ਬਿਆਨ ‘ਚ ਕਿਹਾ ਸੀ ਕਿ ‘ਸਿਸਟਮ ‘ਚ ਵਧੇਰੇ ਨਕਦੀ ਨੂੰ ਦੇਖਦਿਆਂ ਐਸਬੀਆਈ ਰਿਟੇਲ ਟਰਮ ਡਿਪਾਜ਼ਿਟ ਤੇ ਬਲਕ ਟਰਮ ਡਿਪਾਜ਼ਿਟ ਦੇ ਵਿਆਜ ਦਰਾਂ ‘ਚ ਬਦਲਾਅ ਕਰ ਰਿਹਾ ਹੈ। ਇਹ ਬਦਲਾਅ 10 ਫਵਰੀ, 2020 ਤੋਂ ਲਾਗੂ ਹੋ ਜਾਣਗੇ।

LEAVE A REPLY

Please enter your comment!
Please enter your name here