ਬਣਾਂਵਾਲੀ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

0
29

ਮਾਨਸਾ, 05 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਬਣਾਂਵਾਲੀ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਗਿਆਰਾਂ ਮੈਂਬਰ ਚੁਣੇ ਗਏ ਇਹ ਚੋਣ ਖੁਸ਼ਵੰਤ ਸਿੰਘ ਇੰਸਪੈਕਟਰ ਸਹਿਕਾਰੀ ਸਭਾਵਾਂ ਇਕਬਾਲ ਸਿੰਘ ਇੰਸਪੈਕਟਰ ਸਰਕਾਰੀ ਸਭਾਵਾਂ ਦਰਸ਼ਨ ਸਿੰਘ ਸਕੱਤਰ ਦੀ ਬਣਾਂ ਵਾਲੀ ਸਹਿਕਾਰੀ ਖੇਤੀਬਾੜੀ ਸਭਾ ਦੀ ਅਗਵਾਈ ਵਿੱਚ ਚੋਣ ਕਰਵਾਈ ਗਈ। ਅਤੇ ਨਵੀਂ ਸੁਸਾਇਟੀ ਚੁਣੀ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਦਵਿੰਦਰ ਸਿੰਘ ,ਨਾਜ਼ਮ ਸਿੰਘ ਭਾਜੀ, ਕੁਲਵਿੰਦਰ ਸਿੰਘ ਸਰਪੰਚ, ਮਲਕੀਤ ਸਿੰਘ ਫੌਜੀ, ਚੇਤ ਸਿੰਘ ਤਲਵੰਡੀ ਅਕਲੀਆ, ਕ੍ਰਿਸ਼ਨ ਰਾਮ ਸਰਪੰਚ, ਨੇ ਦੱਸਿਆ ਕਿ ਇਹ ਚੋਣ ਪੂਰੇ ਅਮਨ ਅਮਾਨ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਈ ਗਈ ਜਿਸ ਵਿੱਚ ਸਾਰੇ ਹੀ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਬਣਾਂਵਾਲੀ ਸੁਸਾਇਟੀ ਵਿੱਚ ਕੁੱਲ ਚਾਰ ਪਿੰਡ ਆਉਂਦੇ ਹਨ ।ਜਿਸ ਵਿੱਚ ਬਣਾਂਵਾਲੀ ਦਲੀਏਵਾਲੀ ਤਲਵੰਡੀ ਅਕਲੀਆ ਕਰਮਗੜ੍ਹ ਔਤਾਂਵਾਲੀ ਅਤੇ ਇਸ ਸੁਸਾਇਟੀ ਦੇ ਚਾਰ ਸੌ ਮੈਂਬਰ ਹਨ ਜਿੰਨਾਂ ਨੂੰ ਖੇਤੀਬਾੜੀ ਲਈ ਖਾਦਾਂ ਅਤੇ ਹੋਰ ਘਰੇਲੂ ਸਮਾਨ ਸਬਸਿਡੀ ਉੱਪਰ ਦਿੱਤਾ ਜਾਂਦਾ ਹੈ ।ਇਸ ਸੁਸਾਇਟੀ ਨੂੰ ਚਲਾਉਣ ਲਈ ਜਿਨ੍ਹਾਂ ਗਿਆਰਾਂ ਮੈਂਬਰਾਂ ਦੀ ਚਾਰ ਪਿੰਡਾਂ ਦੀਆਂ ਪੰਚਾਇਤਾਂ ਦੀ ਹਾਜ਼ਰੀ ਵਿੱਚ ਚੋਣ ਕੀਤੀ ਗਈ ਹੈ ਉਨ੍ਹਾਂ ਵਿੱਚ ਸਿਕੰਦਰ ਸਿੰਘ ਜਨਰਲ ਤਲਵੰਡੀ ,ਮਨਜੀਤ ਕੌਰ ਬਣਾਂਵਾਲੀ, ਸੁਖਦੇਵ ਸਿੰਘ ਬਣਾਂਵਾਲੀ ,ਬਲੌਰ ਸਿੰਘ ਤਲਵੰਡੀ ਅਕਲੀਆ ,ਦਰਸ਼ਨ ਸਿੰਘ ਬਣਾਂਵਾਲੀ ,ਗੁਰਦੀਪ ਸਿੰਘ ਦਲੀਏਵਾਲੀ ,ਮੇਵਾ ਸਿੰਘ ਦਲੀਏਵਾਲੀ ,ਪਿਰਥੀ ਸਿੰਘ ਦਲੀਏਵਾਲੀ, ਰਾਜ ਕੌਰ ਤਲਵੰਡੀ ,ਰੂਪ ਸਿੰਘ ਔਤਾਂਵਾਲੀ ,ਗੁਰਨੈਬ ਸਿੰਘ ਔਤਾਂਵਾਲੀ ,ਆਦਿ ਹਨ ਜੋ ਆਉਣ ਵਾਲੇ ਸਮੇਂ ਵਿੱਚ ਇਸ ਸੁਸਾਇਟੀ ਨੂੰ ਪੂਰੀ ਇਮਾਨਦਾਰੀ ਨਾਲ ਚਲਾਉਂਦੇ ਹੋਏ ਕਿਸਾਨਾਂ ਦੀਆਂ ਉਮੀਦਾਂ ਉੱਪਰ ਖਰੇ ਉਤਰਨਗੇ।

LEAVE A REPLY

Please enter your comment!
Please enter your name here