– ਸਰਕਾਰ ਨੇ ਨਾ ਤਾਂ ਸੜਕਾਂ ਬਣਾਈਆਂ ਹਨ ਅਤੇ ਨਾ ਹਸਪਤਾਲ ਅਤੇ ਨਾ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ।
– ਫਿਰ ਸਮਝ ਨਹੀਂ ਆਉਂਦੀ ਕਿ ਆਖਰ ਪੈਸਾ ਜਾਂਦਾ ਕਿੱਥੇ ਹੈ।
ਸੰਗਰੂਰ: ਕਾਂਗਰਸ ਸਰਕਾਰ ਦੁਆਰਾ ਕੱਲ ਪੇਸ਼ ਕੀਤੇ ਗਏ ਬਜਟ ਤੇ ਸਰਕਾਰ ਨੂੰ ਘੇਰਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਹਰ ਵਾਰ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਤਾਂ ਸੜਕਾਂ ਬਣਾਈਆਂ ਹਨ ਅਤੇ ਨਾ ਹਸਪਤਾਲ ਅਤੇ ਨਾ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ। ਫਿਰ ਸਮਝ ਨਹੀਂ ਆਉਂਦੀ ਕਿ ਆਖਰ ਪੈਸਾ ਜਾਂਦਾ ਕਿੱਥੇ ਹੈ।
ਕੱਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਜਟ ਭਾਸ਼ਣ ਤੋਂ ਬਾਅਦ ਭਗਵੰਤ ਮਾਨ ਨੇ ਪੇਸ਼ ਕੀਤੇ ਗਏ ਬਜਟ ਨੂੰ ਉਰਦੂ ਦੀ ਸ਼ਾਇਰੀ ਅਤੇ ਨੈਗਟਿਵ ਬਜਟ ਦੱਸਿਆ ਸੀ। ਮਾਨ ਨੇ ਕਿਹਾ ਕਿ ਕੈਪਟਨ ਸਾਬ ਦਾ ਕਾਰਜਕਾਲ ਵੀ ਹਾਲੇ ਤੱਕ ਖਰਾਬ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ ਮੰਤਰੀਆਂ ਤੱਕ ਨੂੰ ਨਹੀਂ ਮਿਲਦੇ।
ਉਧਰ ਦਿੱਲੀ ਦੇ ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਨਚਾਰਜ ਲਾਉਣ ਤੇ ਭਗਵੰਤ ਮਾਨ ਨੇ ਕਿਹਾ ਕਿ ਜਰਨੈਲ ਸਿੰਘ ਨੇਕ ਇਨਸਾਨ ਅਤੇ ਇਮਾਨਦਾਰ ਵਿਅਕਤੀ ਹਨ। ਉਨ੍ਹਾਂ ਦੱਸਿਆ ਕਿ ਉਹ ਸਿਰਫ ਸੁਪਰਵਾਇਜ਼ ਕਰਨਗੇ ਬਾਕੀ ਪਾਰਟੀ ਆਪਣੇ ਫੈਸਲੇ ਆਪ ਕਰੇਗੀ