ਮਾਨਸਾ ,27 ਫਰਵਰੀ ((ਸਾਰਾ ਯਹਾ,,ਬਪਸ): 23 ਫਰਵਰੀ ਨੂੰ ਘੱਗਰ ਦਰਿਆ ਵਿੱਚ ਰੁੜੇ ਰਾਜਾ ਰਾਮ ਦਾ ਅਜੇ ਤੱਕ ਕੋਈ ਸੁਰਾਗ ਨਹੀ ਮਿਲ਼ਿਆ। ਪਿਛਲੇ ਚਾਰ ਦਿਨਾ ਤੋ ਘੱਗਰ ਦਰਿਆ ਵਿੱਚ ਐਨ.ਡੀ.ਆਰ.ਐਫ ਬਠਿੰਡਾ ਦੀ ਟੀਮ ਉਕਤ ਨੋਜਵਾਨ ਦੀ
ਭਾਲ ਕਰ ਰਹੀ ਸੀ ਪਰੰਤੂ ਉਨ੍ਹਾ ਨੂੰ ਕੋਈ ਕਾਮਯਾਬੀ ਨਹੀ ਮਿਲੀ। ਜਿਸ ਕਾਰਨ ਟੀਮ ਬੇਰੰਗ ਵਾਪਿਸ ਮੁੜ ਗਈ। ਇਸ ਸੰਬੰਧੀ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਐਨ.ਡੀ.ਆਰ.ਐਫ ਦੀ ਟੀਮ ਚਾਰ ਦਿਨਾਂ ਤੋ ਭਾਲ ਕਰ ਰਹੀ ਸੀ ਪਰ ਕੋਈ ਪਤਾ ਨਹੀ ਲੱਗ ਸਕਿਆ। ਜਿਸ ਕਾਰਨ ਟੀਮ ਨੂੰ ਵਾਪਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੂੰ ਘੱਗਰ ਦਰਿਆ ਵਿੱਚ ਡਿੱਗਦਿਆ ਕਿਸੇ ਨਹੀਂ ਵੇਖਿਆ ਪਰ ਘੱਗਰ ਦਰਿਆ ਦੇ ਕੰਡੇ ਪਏ ਉਸ ਦੇ ਕੱਪੜੇ ਅਤੇ ਚੱਪਲਾ ਦੇ ਆਧਾਰ ਤੇ ਉਸ ਦੇ ਡੁੱਬਣ ਦੇ ਕਿਆਸੇ ਲਗਾਏ ਜਾ ਰਹੇ ਹਨ।