ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਮੁਲਾਜ਼ਿਮ ਤੇ ਨਸ਼ੇ ਲੈਣ ਦੇ ਦੋਸ਼ ਵਿੱਚ ਮਾਮਲਾ ਦਰਜ਼

0
221

ਮਾਨਸਾ ,੨6 ਫਰਵਰੀ (ਬਪਸ): ਮਾਰਕੀਟ ਕਮੇਟੀ ਸਰਦੂਲਗੜ੍ਹ ਵਿਖੇ ਤੈਨਾਤ ਮੁਲਾਜਿਮ ਤੇ ਨਸ਼ਾ ਲੈਣ ਦੇ ਦੋਸ਼ ਵਿੱਚ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸੇ ਵਿਆਕਤੀ ਵੱਲੋ ਚੀਫ ਵਿਜੀਲੈਂਸ ਅਫਸਰ ਵਾ ਸਕੱਤਰ ਮੰਡੀ ਬੋਰਡ ਸੈਕਟਰ ੬੫ ਏਐਸ.ਏ,ਐਸ ਨਗਰ ਮੋਹਾਲੀ ਵਿਖੇ ਦਰਖਾਸਤ ਦਿੱਤੀ ਸੀ ਕਿ ਮਨਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਵਾਰਡ ਨੰਬਰ ੪ ਜੋ ਕਿ ਮਾਰਕੀਟ ਕਮੇਟੀ ਸਰਦੂਲਗੜ੍ਹ ਵਿਖੇ ਮੁਲਾਜਮ ਤੈਨਾਤ ਹੈ। ਨਸ਼ਾ ਕਰਦਾ ਹੈ। ਇਸ ਸਿਲਾਇਤ ਤੇ ਟੀਮ ਉਕਤ ਦੋਸ਼ੀ ਦੇ ਘਰ ਪਹੁੰਚੀ ਅਤੇ ਉਸ ਨੂੰ ਨਾਲ ਲੈਕੇ ਸਿਵਲ ਹਸਪਤਾਲ ਮਾਨਸਾ ਵਿਖੇ ਮੈਡੀਕਲ ਕਰਾਉਣ ਲਈ ਲੇਕੇ ਗਏ। ਜਿੱਥੇ ਡਾਕਟਰ ਕਮਲਪ੍ਰੀਤ  ਬਰਾੜਨੇ ਡਾਕਟਰੀ ਮੁਇਆਨਾ ਕਰਵਾਇਆ। ਜਿਸ ਵਿੱਚ ਮਨਿੰਦਰ ਸਿੰਘ ਚ ਮੋਰਫਿਨ ਪੋਜੀਟੇਵ ਪਾਇਆਗਿਆ। ਜਿਸ ਨੂੰ ਲੈਕੇ ਥਾਣਾ ਸਰਦੂਲਗੜ੍ਹ ਵਿਖੇ ਮਨਿੰਦਰ ਸਿੰਘ ਵਿਰੁੱਧ ਐਨ.ਡੀ.ਪੀ.ਐਸਐਕਟ ਤਹਿਤ ਮਾਮਲਾ ਦਰਜ਼ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦ ਇਸ ਸੰਬੰਧ ਵਿੱਚ ਮਾਰਕੀਟ ਕਮੇਟੀ ਸਰਦੂਲਗੜ੍ਹ ਸਕੱਤਰ  ਜਗਤਾਰ ਸਿੰਘ ਫੱਗੂ ਦਾ ਕਹਿਣਾ ਹੈ ਕਿ ਮੁਲਾਜਿਮ ਮਨਿੰਦਰ ਸਿੰਘ ੨ ਦਿਨਾ ਤੋ ਗੈਰ ਹਾਜਿਰ ਚੱਲ ਰਿਹਾ ਹੈ।

LEAVE A REPLY

Please enter your comment!
Please enter your name here