
ਫਗਵਾੜਾ 23 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਫਗਵਾੜਾ ਦੇ ਸੰਯੋਜਕ ਮਲਕੀਤ ਚੰਦ ਦੀ ਅਗਵਾਈ ਹੇਠ ਅੱਜ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵਲੋਂ ਅੰਮ੍ਰਿਤ ਦੇ ਦੁਆਰਾ ਸਾਫ਼ ਜਲ ਸਾਫ਼ ਮਨ ਪ੍ਰੋਜੈਕਟ ਤਹਿਤ ਚਾਚੋਕੀ ਵਿਖ਼ੇ ਬਿਸਤ ਦੋਆਬ ਨਹਿਰ ਦੇ ਇਕ ਕਿਲੋਮੀਟਰ ਹਿੱਸੇ ਦੀ ਸਫਾਈ ਕੀਤੀ। ਜਿਸ ਵਿਚ ਸੇਵਾਦਾਰ ਭੈਣਾਂ, ਭਰਾਵਾਂ ਅਤੇ ਸੰਗਤ ਨੇ ਉਤਸ਼ਾਹ ਨਾਲ ਹਿਸਾ ਲਿਆ। ਬ੍ਰਾਂਚ ਸੰਯੋਜਕ ਮਲਕੀਤ ਚੰਦ ਨੇ ਦੱਸਿਆ ਕਿ ਬਿਸਤ ਦੋਆਬ ਨਹਿਰ ਗੰਦਗੀ ਨਾਲ ਭਰੀ ਹੋਈ ਸੀ। ਜਿਸ ਨੂੰ ਬਿਲਕੁਲ ਸਾਫ਼ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਨਿਰਦੇਸ਼ਾਂ ਤਹਿਤ ਤਕਰੀਬਨ 900 ਤੋਂ ਵੱਧ ਸ਼ਹਿਰਾਂ ਵਿਚ 1600 ਥਾਵਾਂ ਤੇ ਇਕੋ ਸਮੇ ਇਸ ਪ੍ਰੋਜੈਕਟ ਨੂੰ ਅਮਲ ਵਿਚ ਲਿਆਂਦਾ ਗਿਆ। ਇਸ ਮੌਕੇ ਤੇ ਫਗਵਾੜਾ ਨਗਰ ਨਿਗਮ ਦੇ ਮੇਯਰ ਰਾਮਪਾਲ ਉਪਲ, ਸੀਨੀਅਰ ਡਿਪਟੀ ਮੇਅਰ ਤੇਜ ਪਾਲ ਬਸਰਾ, ਡਿਪਟੀ ਮੇਅਰ ਵਿੱਕੀ ਸੂਦ, ਕੌਂਸਲਰ ਰਵੀ ਸਿੱਧੂ ਵਿਸ਼ੇਸ ਰੂਪ ‘ਤੇ ਪਹੁੰਚੇ ਅਤੇ ਨਿਰੰਕਾਰੀ ਮਿਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
