
21 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਦੀ ਸਲਾਨਾ ਮੀਟਿੰਗ ਕਿ੍ਸ਼ਨ ਕੁਮਾਰ ਬਾਂਸਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਖਜਾਨਚੀ ਸੋਨੂੰ ਅਤਲਾ ਵਲੋਂ ਪਿਛਲੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ ਜਿਸ ਨੂੰ ਸਰਵਸੰਮਤੀ ਨਾਲ ਪਾਸ ਕਰਨ ਉਪਰੰਤ ਮੰਡਲ ਦੀ ਸਲਾਨਾ ਚੋਣ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਸਮੇਤ ਅਹੁਦੇਦਾਰਾਂ ਚੁਣੇ ਗਏ ਜਿਸ ਵਿੱਚ ਧਰਮਪਾਲ ਪਾਲੀ ਨੂੰ ਪ੍ਰਧਾਨ, ਅਮਰਨਾਥ ਲੀਲਾ ਉਪ ਪ੍ਰਧਾਨ, ਅਮਰਨਾਥ ਗਰਗ ਜਰਨਲ ਸਕੱਤਰ,ਦੀਪਕ ਸਿੰਗਲਾ ਜਾਇੰਟ ਸਕੱਤਰ, ਸੋਨੂੰ ਅਤਲਾ ਖਜਾਨਚੀ, ਪਵਨ ਧੀਰ ਅਤੇ ਦੀਵਾਨ ਧਿਆਨੀ ਸਟੇਜ ਸਕੱਤਰ, ਸੁਰਿੰਦਰ ਲਾਲੀ ਜਾਗਰਣ ਇੰਚਾਰਜ, ਗਿਆਨ ਚੰਦ ਚਾਂਦਪੁਰੀਆ, ਦੀਵਾਨ ਭਾਰਤੀ, ਜਗਦੀਸ਼ ਬਾਂਸਲ,ਕਿ੍ਸ਼ਨ ਬਾਂਸਲ ਅਤੇ ਰਾਜ ਕੁਮਾਰ ਬਾਂਸਲ ਨੂੰ ਸਰਪ੍ਰਸਤ ਦੀ ਜ਼ਿਮੇਵਾਰੀ ਦਿੱਤੀ ਗਈ। ਪ੍ਰਧਾਨ ਚੁਣੇ ਜਾਣ ਉਪਰੰਤ ਧਰਮਪਾਲ ਪਾਲੀ ਦੀ ਅਗਵਾਈ ਹੇਠ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਇਹ ਫੈਸਲਾ ਕੀਤਾ ਗਿਆ ਕਿ ਸ਼੍ਰੀ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਫਰਵਰੀ 26 ਨੂੰ ਪੂਰੀ ਧੂਮਧਾਮ ਨਾਲ ਗੀਤਾ ਭਵਨ ਵਿਖੇ ਮਣਾਇਆ ਜਾਵੇਗਾ।ਇਸ ਮੌਕੇ ਸਤੀਸ਼ ਧੀਰ,ਬਾਬੂ ਰਾਮ, ਮੱਖਣ ਲਾਲ,ਸੰਜੂ, ਕੁੱਕੂ ਅੱਕਾਂ ਵਾਲੀ ਆਦਿ ਹਾਜ਼ਰ ਸਨ।
