
ਸਰਦੂਲਗੜ੍ਹ 15 ਫਰਵਰੀ :- (ਸਾਰਾ ਯਹਾਂ/ਮੋਹਨ ਸ਼ਰਮਾ) ਸਰਦੂਲਗੜ੍ਹ ਸ਼ਹਿਰ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਹੋ ਰਹੇ ਹਨ ਸੀ ਬੀ ਐਸ ਈ ਬੋਰਡ ਦੇ ਇਮਤਿਹਾਨ ਪ੍ਰਾਈਵੇਟ ਸਕੂਲਾਂ ਵੱਲੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਵਿਦਿਆਰਥਨਣਾ ਲਈ ਹਰ ਸਹੂਲਤਾਂ ਦਾ ਹੈ ਪ੍ਰਬੰਧ ਕੀਤਾ ਗਿਆ।
ਮਾਮਲਾ ਦੇਖਣ ਨੂੰ ਆਇਆ ਹੈ ਕਿ ਬਾਲ ਵਾਟਿਕਾ ਪਬਲਿਕ ਸਕੂਲ ਸਰਦੂਲਗੜ੍ਹ ਵੱਲੋਂ ਦਸਵੀਂ ਕਲਾਸ ਦਾ ਵਿਦਿਆਰਥੀ ਭੂਸ਼ਨ ਕੁਮਾਰ ਅਚਨਚੇਤ ਤਬੀਅਤ ਖਰਾਬ ਹੋਣ ਤੇ ਡਾਕਟਰ ਨੂੰ ਬੁਲਾ ਮੈਡੀਕਲ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਸਾਡੇ ਆਪਣੇ ਬੱਚੇ ਹਨ ਅਤੇ ਬੱਚਿਆਂ ਦੀ ਦੇਖ ਰੇਖ ਸਿਹਤ ਸਹੂਲਤਾਂ ਦੇਣਾ ਸਾਡਾ ਪਹਿਲਾ ਕੰਮ ਹੈ।
