ਫਗਵਾੜਾ 14 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸ੍ਰੀ ਗੁਰੂ ਰਦਿਵਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਸਾਹਨੀ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਭਲਾਈ ਕਮੇਟੀ ਸਾਹਨੀ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਗਿਆ। ਪਹਿਲੇ ਦਿਨ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਇਆ ਗਿਆ। ਇਸ ਦੌਰਾਨ ਮਾਸਟਰ ਮਲੂਕ ਚੰਦ ਜਾਡਲਾ ਦੇ ਜੱਥੇ ਨੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ। ਦੂਸਰੇ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੈੱਡ ਗ੍ਰੰਥੀ ਭਾਈ ਹਰਭਜਨ ਸਿੰਘ ਵਲੋਂ ਕੀਤੀ ਗਈ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਧਾਰਮਿਕ ਦੀਵਾਨ ਸਜਾਇਆ ਗਿਆ। ਜਿਸ ਵਿਚ ਭਾਈ ਗੁਰਮੁਖ ਸਿੰਘ ਹੁਸ਼ਿਆਰਪੁਰ ਵਾਲਿਆਂ ਦੇ ਜੱਥੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਯਸ਼ ਸਰਵਣ ਦਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਉਹਨਾਂ ਦੇ ਸੁਪਨਿਆਂ ਦਾ ਬੇਗਮਪੁਰਾ ਵਸਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਸਮੂਹ ਪਤਵੰਤਿਆਂ, ਸਹਿਯੋਗੀਆਂ ਤੇ ਸੇਵਾਦਾਰਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਭੇਂਟ ਕੀਤੇ ਗਏ। ਚਾਹ ਪਕੌੜੇ ਅਤੇ ਗੁਰੂ ਘਰ ਕੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਕਮਲਜੀਤ, ਉਪ ਪ੍ਰਧਾਨ ਕੁਲਵੀਰ ਸਿੰਘ, ਕੈਸ਼ੀਅਰ ਮੁਖਤਿਆਰ ਚੰਦ, ਜੁਆਇੰਟ ਕੈਸ਼ੀਅਰ ਬਲਵਿੰਦਰ ਬੰਗੜ, ਰੈਫਰੀਜਰੇਟਰ ਮਕੈਨਿਕ ਸੰਦੀਪ, ਕੇਵਲ ਕ੍ਰਿਸ਼ਨ, ਮਹਿੰਦਰ ਪਾਲ, ਸ਼ਿੰਗਾਰਾ ਰਾਮ, ਚੁੰਨੀ ਲਾਲ ਨਿੱਕਾ, ਉਂਕਾਰ ਲਾਲ, ਰੋਣਕੀ ਰਾਮ, ਬਲਵਿੰਦਰ, ਅਮਰੀਕ, ਕੁਲਦੀਪ ਕੁਮਾਰ, ਗਿਆਨ ਚੰਦ, ਸੂਬਾ ਰਾਮ ਸਾਹਨੀ, ਬੀਬੀ ਹਰਬੰਸ ਕੌਰ, ਸੁਖਦੇਵ ਸਿੰਘ ਬਾਂਸਲ, ਸੁਰਿੰਦਰ ਪਾਲ, ਭਾਈ ਕੁਲਦੀਪ ਸਿੰਘ, ਰਾਮ ਸ਼ਰਨ ਪੰਚ, ਮੇਜਰ ਸਿੰਘ ਆਦਿ ਹਾਜਰ ਸਨ।
