![](https://sarayaha.com/wp-content/uploads/2025/01/dragon.png)
ਬੁਢਲਾਡਾ 13 ਫਰਵਰੀ:-(ਸਾਰਾ ਯਹਾਂ/ਮਹਿਤਾ ਅਮਨ)-ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਗੁਰੂ ਨਾਨਕ ਕਾਲਜ਼ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਦੇ ਲੋੜਵੰਦ ਬੱਚਿਆਂ ਦੀ 80 ਹਜ਼ਾਰ ਰੁਪਏ ਫੀਸ ਭਰੀ ਗਈ। ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਜਿੱਥੇ ਲੋੜਵੰਦ ਮਰੀਜ਼ਾਂ ਦੇ ਇਲਾਜ਼ ਅਤੇ ਹੋਰ ਸਮਾਜ ਭਲਾਈ ਕਾਰਜ਼ ਕਰਦੀ ਹੈ ਉੱਥੇ ਹੀ ਹਰ ਸਾਲ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਸਟੇਸ਼ਨਰੀ ਅਤੇ ਫੀਸਾਂ ਤੇ 2 ਲੱਖ ਤੋਂ ਵੱਧ ਦਾ ਖ਼ਰਚ ਕਰਦੀਂ ਹੈ। ਉਹਨਾਂ ਦਸਿਆ ਕਿ ਅੱਜ ਵੀ 16 ਬੱਚਿਆਂ ਦੀ 80 ਹਜ਼ਾਰ ਰੁਪਏ ਫੀਸ ਦਾ ਚੈੱਕ ਪ੍ਰਿੰਸੀਪਲ ਗੁਰੂ ਨਾਨਕ ਕਾਲਜ਼ ਬੁਢਲਾਡਾ ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਕਾਲਜ਼, ਮਿਲਖਾ ਸਿੰਘ ਕਾਲਜ਼ ਬਰੇਟਾ , ਕ੍ਰਿਸ਼ਨਾ ਕਾਲਜ਼ ਰੱਲੀ ਸਮੇਤ ਕਈ ਥਾਵਾਂ ਤੇ ਫ਼ੀਸ ਭਰੀ ਜਾ ਚੁੱਕੀ ਹੈ। ਪ੍ਰਿੰਸੀਪਲ ਗੁਰੂ ਨਾਨਕ ਕਾਲਜ਼ ਵਲੋਂ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਸਥਾ ਦਾ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ਼ ਆਰਥਿਕ ਪਖੋਂ ਕਮਜ਼ੋਰ ਹੁਸ਼ਿਆਰ ਜਰਨਲ ਵਰਗ ਦੇ ਬੱਚੇ ਵੀ ਪੜ੍ਹ ਕੇ ਆਪਣੇ ਪੈਰਾਂ ਤੇ ਖੜੇ ਹੋ ਸੱਕਦੇ ਹਨ। ਰਿਜ਼ਰਵ ਵਰਗ ਦੇ ਬੱਚਿਆਂ ਨੂੰ ਤਾਂ ਸਕੋਲਰਸ਼ਿਪ ਆ ਜਾਂਦੀ ਹੈ ਪਰ ਜਰਨਲ ਅਤੇ ਬੀ ਸੀ ਵਰਗ ਦੇ ਵੀ ਕਈ ਗਰੀਬ ਬੱਚੇ ਆਰਥਿਕ ਤੰਗੀ ਕਾਰਨ ਹੁਸ਼ਿਆਰ ਹੁੰਦੇ ਹੋਏ ਵੀ ਪੜ੍ਹਾਈ ਛੱਡ ਜਾਂਦੇ ਹਨ।ਇਸ ਕਾਰਜ਼ ਵਿੱਚ ਦਾਨੀ ਸੱਜਣਾਂ ਨੂੰ ਸੰਸਥਾ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਚਰਨਜੀਤ ਸਿੰਘ ਝਲਬੂਟੀ, ਵਿਜੇ ਗੋਇਲ, ਅਮਨਪ੍ਰੀਤ ਸਿੰਘ ਅਨੇਜਾ,ਬਲਬੀਰ ਸਿੰਘ ਕੈਂਥ, ਇੰਦਰਜੀਤ ਸਿੰਘ ਟੋਨੀ, ਆਦਿ ਹਾਜ਼ਰ ਸਨ
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)