*ਪੰਜਾਬ ਦੀ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ : ਐਡਵੋਕੇਟ ਕੁਲਵਿੰਦਰ ਉੱਡਤ*

0
8

ਝੁਨੀਰ (ਸਾਰਾ ਯਹਾਂ/ਮੁੱਖ ਸੰਪਾਦਕ) ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਦੀ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਤੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਿੱਚ ਰਿਵਾਇਤੀ ਪਾਰਟੀਆ ਦੀਆ ਸਰਕਾਰਾ ਦੇ ਰਿਕਾਰਡ ਵੀ ਤੋੜ ਚੁੱਕੀ ਹੈ , ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ 17 ਫਰਬਰੀ ਦੇ ਬੀਡੀਪੀਓ ਝੁਨੀਰ ਦੇ ਦਫਤਰ ਦਾ ਘਿਰਾਓ ਦੀ ਤਿਆਰੀ ਹਿੱਤ ਪਿੰਡ ਦਲੇਲਵਾਲਾ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜੇਕਰ ਪੰਜਾਬ ਦੀ ਮਾਨ ਸਰਕਾਰ ਨੇ ਆਪਣੀ ਕੂੰਮ ਕਰਨੀ ਨੀਦ ਨੂੰ ਤਿਆਗ ਕੇ ਆਮ ਲੋਕਾ ਦੀ ਸਾਰ ਨਾ ਲਈ ਤਾ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਕੇਜਰੀਵਾਲ ਨਾਲੋ ਵੀ ਬੂਰੀ ਕਰਨਗੇ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਦੀ ਰਾਖੀ ਲਈ ਤੇ ਜ਼ਿਲ੍ਹੇ ਵਿੱਚ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਨ ਲਈ ਮਜਦੂਰਾ ਦੀ ਜੱਥੇਬੰਦਕ ਤਾਕਤ ਦੀ ਉਸਾਰੀ ਕੀਤੀ ਜਾਵੇਗੀ ਤੇ ਮਨਰੇਗਾ ਸਕੀਮ ਵਿੱਚ ਧਾਦਲੀਆ ਕਰਨ ਵਾਲੇ ਅਧਿਕਾਰੀਆ ਨੂੰ ਬਖਸਿਆ ਨਹੀ ਜਾਵੇਗਾ ।
ਐਡਵੋਕੇਟ ਉੱਡਤ ਨੇ ਮਨਰੇਗਾ ਵਰਕਰਾ ਨੂੰ 17 ਫਰਬਰੀ ਦੇ ਬੀਡੀਪੀਓ ਝੁਨੀਰ ਦੇ ਦਫਤਰ ਦੇ ਘਿਰਾਓ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਪਤਲਾ ਸਿੰਘ ਦਲੇਲ ਵਾਲਾ, ਸਾਥੀ ਸੁਖਦੇਵ ਸਿੰਘ ਦਲੇਲ ਵਾਲਾ , ਬੀਹਲਾ ਸਿੰਘ ਦਲੇਲ ਵਾਲਾ,ਸਾਥੀ ਗੁਰਮੇਲ ਸਿੰਘ , ਲਾਲੀ ਸਿੰਘ , ਅਜੈਬ ਸਿੰਘ , ਪਿਆਰਾ ਸਿੰਘ , ਤੇਜ ਸਿੰਘ , ਮਨਜੀਤ ਕੌਰ ਤੇ ਸੁਖਵਿੰਦਰ ਕੌਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

LEAVE A REPLY

Please enter your comment!
Please enter your name here