*ਸਥਾਨਕ ਸਕੂਲ ਡੀ.ਏ.ਵੀ. ਮਾਨਸਾ ‘ਚ ਕਲਾਸ 12ਵੀਂ ਲਈ ਵਿਦਾਇਗੀ ਸਮਾਗਮ, ਪਰਵਾਜ਼, ਨਵਾਂ ਆਸਮਾਨ, ਨਵੀਂ ਉਡਾਣ ਦਾ ਆਯੋਜਨ* 

0
45

ਮਾਨਸਾ 10 ਫਰਵਰੀ (ਸਾਰਾ ਯਹਾਂ/ਵਿਨਾਇਕ ਸ਼ਰਮਾ)

           ਜਮਾਤ ਗਿਆਰਵੀਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰਜ਼, ਕਲਾਸ ਬਾਰਵ੍ਹੀਂ ਦੇ ਵਿਦਿਆਰਥੀਆਂ (ਸੈਸ਼ਨ 2024-25) ਲਈ ਇੱਕ ਭਾਵੁਕ ਵਿਦਾਇਗੀ ਸਮਾਗਮ – “ਪਰਵਾਜ਼: ਨਵਾਂ ਆਸਮਾਨ, ਨਵੀਂ ਉਡਾਣ” ਦਾ ਆਯੋਜਨ ਕੀਤਾ ਗਿਆ। 

           ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ  ਸ਼੍ਰੀ ਵਿਨੋਦ ਰਾਣਾ ਜੀ ਦੇ ਸਵਾਗਤ ਅਤੇ ਗਾਯਤ੍ਰੀ ਮੰਤਰ ਦੇ ਉਚਾਰਣ ਨਾਲ ਹੋਈ। ਵਿਦਿਆਰਥੀਆਂ ਨੇ ਸਾਂਸਕ੍ਰਿਤਿਕ ਡਾਂਸ, ਪੰਜਾਬੀ ਲੋਕ ਨਾਚ, ਪ੍ਰੇਰਣਾਦਾਇਕ ਰੋਲ-ਪਲੇ, ਸਮੂਹ ਗਾਇਨ, ਸਮੂਹ ਨਾਚ ਅਤੇ ਕਵਿਤਾਵਾਂ ਰਾਹੀਂ ਮਨਮੋਹਕ  ਪਰਸੁਤਿਤੀਆਂ ਦਿੱਤੀਆਂ, ਜਿਨਾ ਨੇ ਰੰਗ ਬੰਨ੍ਹ ਦਿੱਤਾ । ਅਧਿਆਪਕਾਂ ਨੇ ਵੀ ਵੱਖ-ਵੱਖ ਮਨੋਰੰਜਕ ਖੇਡਾਂ ਵਿੱਚ ਭਾਗ ਲਿਆ, ਜਿਸ ਨਾਲ ਸਮਾਗਮ ਹੋਰ ਵੀ ਰੰਗੀਨ ਤੇ ਉਤਸ਼ਾਹਪੂਰਨ ਹੋ ਗਿਆ।

        ਅਧਿਆਪਕਾਂ ਪ੍ਰਤੀ ਆਭਾਰ ਪ੍ਰਗਟਾਉਣ ਲਈ, ਕਲਾਸ ਬਾਰਵ੍ਹੀਂ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਤੋਹਫ਼ੇ ਦਿੱਤੇ। ਆਪਣੇ ਸਕੂਲ ਪ੍ਰਤੀ ਪਿਆਰ ਵਿਅਕਤ ਕਰਦਿਆਂ ਵਿਦਿਆਰਥੀਆਂ ਨੇ ਇੱਕ ਅਨਮੋਲ ਯਾਦਗਾਰ ਚਿੰਨ੍ਹ ਭੇਂਟ ਕੀਤਾ।

         ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਪ੍ਰਦਰਸ਼ਨ ਦੇ ਆਧਾਰ ‘ਤੇ ਤਿੰਨ ਰਾਊਂਡ ਰਾਹੀਂ “ਮਿਸਟਰ ਡੀ.ਏ.ਵੀ.” ਅਤੇ “ਮਿਸ ਡੀ.ਏ.ਵੀ.” ਦੀ ਚੋਣ ਕੀਤੀ ਗਈ।ਗੁਰਕੰਵਰ ਸਿੰਘ (ਬਾਰਵ੍ਹੀਂ ਕਮਰਸ) ਨੂੰ “ਮਿਸਟਰ ਡੀ.ਏ.ਵੀ.”‌ ਤੇ ਤਨਮੀਤ ਕੌਰ (ਬਾਰਵ੍ਹੀਂ ਆਰਟਸ) ਨੂੰ “ਮਿਸ ਡੀ.ਏ.ਵੀ.” ਦੇ ਖ਼ਿਤਾਬ ਨਾਲ ਸਨਮਾਨਿਤ ਨਿਵਾਜਿਆ ਗਿਆ ।

          ਕੀਰਤੀ (ਗਰਲਜ਼ ਕੌਂਸਲ ਪ੍ਰੈਜ਼ੀਡੈਂਟ), ਹੈੱਡ ਬੁਆਏ (ਗੁਰਕੰਵਰ ਸਿੰਘ) ਅਤੇ ਹੈੱਡ ਗਰਲ (ਦਿਵ੍ਯਾਂਸ਼ੀ) ਨੂੰ ਸਕੂਲ ਪ੍ਰਤੀ ਉਨ੍ਹਾਂ ਦੀ ਸਮਰਪਿਤ ਸੇਵਾਵਾਂ ਲਈ ਟਰਾਫ਼ੀ ਨਾਲ ਨਵਾਜਿਆ ਗਿਆ। ਸ਼੍ਰੀ ਬਲਜਿੰਦਰ ਸਿੰਘ (ਡਰਾਇੰਗ ਟੀਚਰ) ਦੇ ਉਪਰਾਲਿਆਂ ਦੀ ਸਰਾਹਨਾ ਕੀਤੀ ਗਈ, ਜਦਕਿ ਲਕਸ਼ ਬੰਸਲ (ਗਿਆਰਵੀਂ ਕਮਰਸ) ਨੂੰ ਸਕੂਲ ਦੀਆਂ ਗਤੀਵਿਧੀਆਂ ਵਿੱਚ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

      ਸਮਾਗਮ ਦੇ ਅੰਤ ‘ਤੇ ਵਿਦਿਆਰਥੀਆਂ ਨੇ ਸੁਆਦੀ ਭੋਜਨ ਦਾ ਆਨੰਦ ਮਾਣਿਆ, ਉਤਸ਼ਾਹ ਨਾਲ ਡਾਂਸ  ਕੀਤਾ ਅਤੇ ਸਕੂਲ, ਅਧਿਆਪਕਾਂ ਅਤੇ ਦੋਸਤਾਂ ਨਾਲ ਅਨਮੋਲ ਯਾਦਾਂ ਸੰਭਾਲੀਆਂ।

      ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਵਿਦਿਆਰਥੀਆਂ ਦੀ ਉਰਜਾ, ਸਮਰਪਣ ਅਤੇ ਪ੍ਰਾਪਤੀਆਂ ਦੀ ਸਲਾਹਨਾ ਕਰਦੇ ਹੋਏ, ਉਨ੍ਹਾਂ ਨੂੰ ਆਪਣੇ ਲਕਸ਼ ਪ੍ਰਤੀ ਕੇਂਦ੍ਰਿਤ ਰਹਿਣ ਅਤੇ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ।

LEAVE A REPLY

Please enter your comment!
Please enter your name here