![](https://sarayaha.com/wp-content/uploads/2025/01/dragon.png)
ਬੁਢਲਾਡਾ 8/2/25 (ਸਾਰਾ ਯਹਾਂ/ਮੁੱਖ ਸੰਪਾਦਕ) ਸੀ ਪੀ ਆਈ ਸਬ ਡਵੀਜ਼ਨ ਬੁਢਲਾਡਾ ਦੇ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਦੀ ਅਗਵਾਈ ਹੇਠ ਪਾਰਟੀ ਦਫਤਰ ਤੋਂ ਪਾਰਟੀ ਵਰਕਰਾਂ ਤੇ ਆਗੂਆਂ ਵੱਡੇ ਕਾਫਲੇ ਤਹਿਤ ਕੈਪਟਨ ਕੇ ਕੇ ਗੌਡ ਚੌਕ ਦਾਨ ਸਿੰਘ ਵਾਲਾ ਤੇ ਚੰਦਭਾਨ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਰੋਸ ਮਾਰਚ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਦਾਨ ਸਿੰਘ ਵਾਲਾ ਤੇ ਚੰਦਭਾਨ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਪਹਿਲ ਕਦਮੀ ਕਰਕੇ ਪੀੜਤਾ ਨੂੰ ਇਨਸਾਫ ਦੇਣ। ਕਿਉਂਕਿ ਦਾਨ ਸਿੰਘ ਵਾਲਾ ਵਿਖੇ ਕੁਝ ਦਲਿਤ ਪਰਿਵਾਰਾਂ ਨੇਂ ਨਸ਼ਾ ਤਸਕਰਾਂ ਦਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਖ਼ਫ਼ਾ ਅਫ਼ਸਰਸ਼ਾਹੀ ਤੇ ਮਾਫ਼ੀਆ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰੇਆਮ ਗੁੰਡਾਗਰਦੀ ਤੇ ਘਰ ਤੱਕ ਸਾੜੇ ਗਏ।ਚੰਦ ਭਾਨ ਵਿਖੇ ਜ਼ੋ ਇੱਕ ਛੋਟੇ ਜਿਹੇ ਮਸਲੇ ਨੂੰ ਪ੍ਰਸ਼ਾਸਨ, ਪੁਲਿਸ ਤੇ ਸਿਆਸੀ ਗੱਠਗੋੜ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਕੇ ਜਾਤੀ ਟੱਕ ਮਾਰਿਆ ਗਿਆ ਹੈ। ਜਿਸ ਦੇ ਸਿੱਟੇ ਵਜੋਂ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਕਮਿਊਨਿਸਟ ਆਗੂ ਨੇ ਕਿਹਾ ਕਿ ਜੇਕਰ ਪੀੜਤਾਂ ਨੂੰ ਨਿਆਂ ਨਾ ਮਿਲਿਆ ਤਾਂ ਸੀ ਪੀ ਆਈ ਸਮੇਤ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਤਿੱਖਾ ਅੰਦੋਲਨ ਕੀਤਾ ਜਾਏਗਾ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਅਤੇ ਸੀਤਾਰਾਮ ਗੋਬਿੰਦਪੁਰਾ ਨੇ ਸੂਬੇ ਦੀ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਦਲਿਤ ਵਿਰੋਧੀ ਤਾਕਤਾਂ ਨੂੰ ਸਰਕਾਰ ਨੱਥ ਪਾਵੇ।ਇਸ ਮੌਕੇ ਉਹਨਾਂ ਦਾਨ ਸਿੰਘ ਵਾਲਾ ਦੇ ਪੀੜਤਾਂ ਲਈ ਘੱਟੋ ਘੱਟ ਦਸ ਦਸ ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ,ਨੁਕਸਾਨੇ ਘਰੇਲੂ ਸਾਮਾਨ ਦੀ ਪੂਰਤੀ,ਚੰਦ ਭਾਨ ਵਿਖੇ ਦਲਿਤ ਵਿਰੋਧੀ ਤਾਕਤਾਂ, ਪੰਚਾਇਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਧੱਕੇਸ਼ਾਹੀ, ਲਾਠੀਚਾਰਜ ਤੇ ਗਿਰਫ਼ਤਾਰੀਆਂ ਵਾਲੇ ਦਲਿਤਾਂ ਨੂੰ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ ਅਤੇ ਦੌਸੀਆ ਤੇ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪ੍ਰਦਰਸ਼ਨ ਦੌਰਾਨ ਮਲਕੀਤ ਸਿੰਘ ਮੰਦਰਾਂ, ਕਾਮਰੇਡ ਰਾਏ ਕੇ,ਚਿਮਨ ਲਾਲ ਕਾਕਾ, ਬੰਬੂ ਸਿੰਘ, ਮਲਕੀਤ ਸਿੰਘ ਬਖਸ਼ੀਵਾਲਾ,ਕਾਮਰੇਡ ਹਰਕੇਸ਼, ਮਨਜੀਤ ਕੌਰ ਗਾਮੀਵਾਲਾ, ਪਤਲਾ ਸਿੰਘ, ਹਰਮੀਤ ਬੋੜਾਵਾਲ,ਗਰੀਬੂ ਸਿੰਘ, ਗੁਰਦਾਸ ਟਾਹਲੀਆਂ, ਜੱਗਾ ਸ਼ੇਰ ਖਾਂ ਵਾਲਾ,ਜਗਨ ਨਾਥ ਬੋਹਾ, ਗੁਰਮੇਲ ਬਰੇਟਾ, ਅਸ਼ੋਕ ਲਾਕੜਾ, ਪਵਨ ਸ਼ਰਮਾ, ਗੁਰਦੀਪ ਰਾਣਾ ਤੇ ਰਾਜਵਿੰਦਰ ਸਰਪੰਚ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਜਾਰੀ ਕਰਤਾ
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)