*ਪਿੰਡ ਸਾਹਨੀ ‘ਚ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਸਲਾਨਾ ਗਿਆਰਵੀਂ ਉਰਸ*

0
4

ਫਗਵਾੜਾ 8 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ (ਤਹਿ.ਫਗਵਾੜਾ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੋ ਰੋਜ਼ਾ ਸਲਾਨਾ ਗਿਆਰਵੀਂ ਉਰਸ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਪ੍ਰਬੰਧ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਪਹਿਲੇ ਦਿਨ ਸ਼ਾਮ ਸਮੇਂ ਚਰਾਗ਼ ਅਤੇ ਰਾਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਦੂਸਰੇ ਦਿਨ ਸਵੇਰੇ 10 ਵਜੇ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਸਾਂਈ ਕਰਨੈਲ ਸ਼ਾਹ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਦੁਪਿਹਰ 1 ਵਜੇ  ਸੰਗਤਾਂ ‘ਚ ਕੜੀ ਦਾ ਪ੍ਰਸਾਦ ਸੇਵਾਦਾਰਾਂ ਵਲੋਂ ਸ਼ਰਧਾ ਪੂਰਵਕ ਵੰਡਿਆ ਗਿਆ। ਇਸ ਤੋਂ ਇਲਾਵਾ ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਵੀ ਅਤੁੱਟ ਵਰਤਾਈ ਗਈ। ਰਾਤ ਨੂੰ ਮਹਿਫਿਲ-ਏ-ਕੱਵਾਲ ਸਜਾਈ ਗਈ। ਜਿਸ ਵਿੱਚ ਨਾਮਵਰ ਕੱਵਾਲ ਪਾਰਟੀਆਂ ਨੇ ਸੂਫੀਆਨਾ ਕਲਾਮ ਪੇਸ਼ ਕਰਦਿਆਂ ਮਹਿਫਿਲ ਨੂੰ ਰੁਹਾਨੀ ਰੰਗ ਵਿਚ ਰੰਗਿਆ। ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਵੱਡੀ ਗਿਣਤੀ ਵਿਚ ਦਰਬਾਰ ਤੇ ਹਾਜਰੀ ਲਗਵਾਈ ਅਤੇ ਸਾਂਈ ਮੰਗੂ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਨੇ ਸਮੂਹ ਸੰਗਤਾਂ ਨੂੰ ਸਲਾਨਾ ਗਿਆਰਵੀਂ ਉਰਸ ਦੀ ਵਧਾਈ ਦਿੰਦਿਆਂ ਸਾਂਈ ਮੰਗੂ ਸ਼ਾਹ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ। ਉਹਨਾਂ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਪੁਰਸ਼ਾਂ ਨੇ ਵੀ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦਿੱਤੇ। ਇਸ ਮੌਕੇ ਬਾਬਾ ਮਲੰਗ ਜੀ ਸਾਹਨੀ, ਬਾਬਾ ਧੰਨਾ ਜੀ, ਬਾਬਾ ਭਾਰਤੀ, ਸਵਾਮੀ ਪਰਮਾਨੰਦ ਆਨੰਦ, ਰੇਖਾ ਸਵਾਮੀ, ਬੀਬੀ ਹਰਬੰਸ ਕੌਰ ਕੋਟ ਫਤੂਹੀ, ਬਾਬਾ ਸੁਰਿੰਦਰ ਕੁਮਾਰ ਫਗਵਾੜਾ, ਬਾਬਾ ਚਮਨ ਲਾਲ ਜਗਪਾਲਪੁਰ, ਬਾਬਾ ਰੇਸ਼ਮ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਗੁਰਬਚਨ ਲਾਲ, ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਮੇਜਰ ਸਿੰਘ, ਸਤਨਾਮ ਸਿੰਘ, ਰਾਮ ਸ਼ਰਨ, ਦਵਿੰਦਰ ਸਿੰਘ, ਮੋਨਿਕਾ ਸ਼ਰਮਾ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਅਮਰੀਕ ਸਿੰਘ ਮੀਕਾ, ਮੇਜਰ ਸਿੰਘ, ਹਰਵਿੰਦਰ ਸਿੰਘ ਸਨੀ, ਗੁਰਵਿੰਦਰ ਸਿੰਘ ਗੋਪੀ, ਜੁਗਰਾਜ ਸਿੰਘ ਸਪੇਨ, ਅਵਤਾਰ ਸਿੰਘ ਕਾਹਲੋਂ, ਬੋਬੀ ਕਾਹਲੋਂ ਕਨੇਡਾ, ਸੁਖਜਿੰਦਰ ਕੁਮਾਰ, ਸ਼ਰਨ ਕਾਹਲੋਂ, ਕਰਨਜੀਤ ਸਿੰਘ, ਹਰਪ੍ਰੀਤ ਸਿੰਘ, ਸੋਨੀ ਸਾਹਨੀ, ਮੋਠੂ ਰਾਮ ਕੌਸ਼ਲ, ਜੱਗਾ, ਕੁਲਦੀਪ ਸ਼ੇਖੂਪੁਰ, ਰਵੀ ਕੁਮਾਰ, ਗੋਪੀ ਕਾਹਲੋਂ, ਵਿਕਾਸ ਕੌਸ਼ਲ, ਵਿੱਕੀ ਬਾਗਲਾ, ਬਹਾਦਰ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ ਬੰਗਾ, ਰਣਜੀਤ ਸਿੰਘ ਜੀਤਾ ਕਾਹਲੋਂ, ਜਰਨੈਲ ਸਿੰਘ, ਨਿਰਮਲ ਸਿੰਘ ਚੱਕ ਹਕੀਮ, ਜੋਵਨਜੀਤ, ਬੱਬੂ ਸੈਣੀ ਲੱਖਪੁਰ, ਨਰੇਸ਼ ਕੁਮਾਰ, ਸੇਵਾ ਰਾਮ, ਕੁਲਵੀਰ ਸਿੰਘ, ਇੰਦਰਜੀਤ ਸਿੰਘ ਕਾਹਲੋਂ, ਹਨੀ ਕੋਸ਼ਲ, ਚਮਨ ਲਾਲ ਕਾਲੂਪੁਰ, ਲਛਮਣ ਸਾਹਨੀ, ਸੁਰਿੰਦਰ ਸਿੰਘ, ਡੋਰੀ ਲਾਲ, ਹਰਦੀਪ ਸਿੰਘ, ਕਮਲਜੀਤ ਕੰਬਾ ਪ੍ਰੇਮਪੁਰ, ਰਾਜੂ ਢੋਲੀ, ਗੁਰਪ੍ਰੀਤ ਕਾਹਲੋਂ, ਸੂਬਾ ਸਿੰਘ ਸਾਹਨੀ, ਰਾਜਾ ਸਾਹਨੀ, ਰਣਜੀਤ ਸਿੰਘ ਕਾਹਲੋਂ, ਸਨੀ ਸਾਹਨੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here