*ਸਰਕਾਰੀ ਸੈਕੰਡਰੀ ਸਕੂਲ ਖਿਆਲਾ ਕਲਾਂ ‘ਚ ਬਲਾਕ ਪੱਧਰੀ ਕਰਾਟੇ ਮੁਕਾਬਲੇ ਕਰਵਾਏ*

0
2

ਜੋਗਾ, 7 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮਾਨਸਾ ਭੁਪਿੰਦਰ ਕੌਰ , ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਦੀ ਯੋਗ ਅਗਵਾਈ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਿਆਲਾ ਕਲਾਂ (ਕੁੜੀਆਂ) ਵਿਖੇ ਕਰਵਾਏ ਜਾ ਰਹੇ ਬਲਾਕ ਪੱਧਰੀ ਕਰਾਟੇ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸੁਨੀਲ ਕੁਮਾਰ ਕੱਕੜ ਪ੍ਰਿੰਸੀਪਲ ਨੰਗਲ ਕਲਾਂ ਅਤੇ ਬਲਵੀਤ ਕੌਰ ਇੰਚ: ਪ੍ਰਿੰਸੀਪਲ ਸਸਸਸ ਖਿਆਲਾ ਕਲਾਂ (ਕੁੜੀਆਂ) ਨੇ ਸ਼ਿਰਕਤ ਕੀਤੀ। ਡੀਪੀਈ ਪਾਲਾ ਸਿੰਘ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ 42  ਸਕੂਲਾਂ ਦੀਆਂ ਲਗਭਗ 150 ਖਿਡਾਰਣਾਂ ਨੇ ਅਲੱਗ ਅਲੱਗ ਭਾਰ ਵਰਗ ਵਿੱਚ ਭਾਗ ਲਿਆ। -35 ਕਿੱਲੋ ਭਾਗ ਵਿੱਚ ਨਵਜੋਤ ਕੌਰ ਸਸਸ ਅਤਲਾ ਕਲਾਂ ਨੇ ਪਹਿਲਾ ਤੇ ਸੁਖਮਨ ਕੋਰ ਕੋਟੜਾ ਕਲਾਂ ਨੇ ਦੂਜਾ, -40 ਕਿੱਲੋ ਵਿੱਚ ਜੈਸਮੀਨ ਕੌਰ ਆਦਰਸ਼ ਸਕੂਲ ਭੁਪਾਲ ਨੇ ਪਹਿਲਾ ਤੇ ਦਿਲਪ੍ਰੀਤ ਕੌਰ ਸਸਸਸ ਕੋਟੜਾ ਕਲਾਂ ਨੇ ਦੂਜਾ, -45 ਕਿੱਲੋ ਵਿੱਚ ਪੇਸਵਦੀਪ ਕੌਰ ਸਹਸ ਭੁਪਾਲ ਨੇ ਪਹਿਲਾ ਤੇ ਜਸ਼ਨਪ੍ਰੀਤ ਕੌਰ ਸਮਸ ਅਲੀਸ਼ੇਰ ਕਲਾਂ ਨੇ ਦੂਜਾ, +45 ਕਿੱਲੋ ਵਿੱਚ ਰੀਤੂ ਰਾਣੀ ਸਹਸ ਭੁਪਾਲ ਨੇ ਪਹਿਲਾ ਤੇ ਫਿਲੂਟੀ ਕੌਰ ਸਮਸ ਭਾਈਦੇਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਿਰਨਜੀਤ ਕੌਰ (ਕਨਵੀਨਰ), ਵਿਨੋਦ ਕੁਮਾਰ ਕੁਮਾਰ, ਪਾਲਾ ਸਿੰਘ, ਲਖਵੀਰ ਸਿੰਘ, ਮਨਪ੍ਰੀਤ ਸਿੰਘ, ਦਰਸ਼ਨ ਸਿੰਘ, ਸਮਰਜੀਤ ਸਿੰਘ ਬੱਬੀ, ਜਗਸੀਰ ਸਿੰਘ, ਜਸਵਿੰਦਰ ਕੌਰ, ਜਸਵਿੰਦਰ ਕੌਰ, ਮਨੀਸ਼ਾ ਕੱਕੜ, ਕੁਲਵਿੰਦਰ ਸਿੰਘ, ਰਾਜਵੀਰ ਮੋਦਗਿੱਲ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਕੌਰ, ਦਲਵਿੰਦਰ ਸਿੰਘ, ਮੇਵਾ ਸਿੰਘ, ਪਰਵਿੰਦਰ ਸਿੰਘ, ਕਮਲਪ੍ਰੀਤ ਕੌਰ, ਸੁਮਨਪ੍ਰੀਤ ਕੌਰ, ਸ਼ਿਖਾ, ਅਕਾਸ਼ਦੀਪ ਸਿੰਘ, ਹਰਦੀਪ ਸਿੰਘ, ਬਲਦੇਵ ਸਿੰਘ, ਰਾਜਦੀਪ ਸਿੰਘ, ਗੁਰਦੀਪ ਸਿੰਘ, ਅਮਨੀਦਪ ਕੌਰ ਸਮੇਤ ਵੱਖ–ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।

LEAVE A REPLY

Please enter your comment!
Please enter your name here