![](https://sarayaha.com/wp-content/uploads/2025/01/dragon.png)
ਬਠਿੰਡਾ 6 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਨਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਣੀ ਲਕਸ਼ਮੀ ਬਾਈ ਪ੍ਰੀਕਸਨ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਸੇਂਟ ਜੇਵੀਆਰ ਵਰਲਡ ਸਕੂਲ ਬਠਿੰਡਾ ਵਿਖੇ ਕਰਵਾਏ ਗਏ।
ਇਹਨਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਕਰਾਟੇ ਕੁੜੀਆਂ ਦੀ ਆਤਮ ਰੱਖਿਆ ਲਈ ਸਹਾਈ ਹਨ।
ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਜਗਦੀਸ਼ ਕੁਮਾਰ ਨੇ ਦੱਸਿਆ ਕਿ 35 ਕਿਲੋ ਤੋਂ ਘੱਟ ਭਾਰ ਵਿੱਚ ਰਮਨਦੀਪ ਕੌਰ ਨੇ ਪਹਿਲਾ, ਜਸ਼ਨ ਕੌਰ ਨੇ ਦੂਜਾ, 40 ਕਿਲੋ ਤੋਂ ਘੱਟ ਭਾਰ ਵਿੱਚ ਕਰਨਵੀਰ ਕੌਰ ਨੇ ਪਹਿਲਾ, ਹਰਸਿਮਰਨ ਕੌਰ ਨੇ ਦੂਜਾ, 45 ਕਿਲੋ ਤੋਂ ਘੱਟ ਭਾਰ ਵਿੱਚ ਨੂਰਕਮਲਜੀਤ ਕੌਰ ਨੇ ਪਹਿਲਾ, ਏਕਮ ਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਣਵੰਤ ਕੌਰ, ਗੁਰਿੰਦਰ ਸਿੰਘ, ਹਰਭਗਵਾਨ ਦਾਸ, ਰੇਸ਼ਮ ਸਿੰਘ ਹਾਜ਼ਰ ਸਨ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)