ਫਗਵਾੜਾ 5 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਦਰਬਾਰ ਬਾਬਾ ਇੱਛਾਧਾਰੀ ਪਿੰਡ ਢੰਡੋਲੀ ਤਹਿਸੀਲ ਫਗਵਾੜਾ ਵਿਖੇ ਸੇਵਾਦਾਰ ਸੁਖਇਵੰਦਰ ਸਿੰਘ ਪਿੰਡ ਲੱਖਪੁਰ ਦੀ ਅਗਵਾਈ ਹੇਠ 26 ਫਰਵਰੀ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਮਹਾਸ਼ਿਵਰਾਤਰੀ ਉਤਸਵ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਵਧੇਰੇ ਜਾਣਕਾਰੀ ਦਿੰਦਿਆਂ ਸੇਵਾਦਾਰ ਸੁਖਵਿੰਦਰ ਸਿੰਘ ਲੱਖਪੁਰ ਨੇ ਦੱਸਿਆ ਕਿ ਉਕਤ ਅਸਥਾਨ ਤੇ ਸੰਗਤ ਦੇ ਆਉਣ-ਜਾਣ ਲਈ ਕੱਚੇ ਰਸਤੇ ਨੂੰ ਇੰਟਰਲਾਕ ਟਾਇਲਾਂ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮਹਾਸ਼ਿਵਰਾਤਰੀ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਬਾਬਾ ਇੱਛਾਧਾਰੀ ਦੇ ਅਸਥਾਨ ਤੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਸੰਗਤਾਂ ਦੀ ਸਹੂਲਤ ਹਰੇਕ ਲੋੜੀਂਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 26 ਫਰਵਰੀ ਦਿਨ ਬੁੱਧਵਾਰ ਨੂੰ ਮਹਾਸ਼ਿਵਰਾਤਰੀ ਉਤਸਵ ਐਨ.ਆਰ.ਆਈ. ਨਰਿੰਦਰ ਸਿੰਘ ਢੱਡਵਾਲ ਦੇ ਸਹਿਯੋਗ ਸਦਕਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।