![](https://sarayaha.com/wp-content/uploads/2025/01/dragon.png)
ਫਗਵਾੜਾ 5 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਵਿਧਾਨਸਭਾ ਹਲਕਾ ਫਗਵਾੜਾ ਦੇ ਪਿੰਡ ਢੱਕ ਪੰਡੋਰੀ ਦੀ ਸਮੁੱਚੀ ਪੰਚਾਇਤ ਨੇ ਅੱਜ ਸਰਪੰਚ ਵਿਜੇ ਕੁਮਾਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪੰਚਾਇਤ ਦਾ ਸਵਾਗਤ ਕਰਨ ਲਈ ਆਪ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਿੰਡ ਢੱਕ ਪੰਡੋਰੀ ਪੁੱਜੇ। ਸਰਪੰਚ ਵਿਜੇ ਕੁਮਾਰ ਅਤੇ ਪੰਚਾਇਤ ਮੈਂਬਰਾਂ ਮਹਿੰਦਰ ਕੌਰ, ਨਿਰਮਲ ਕੌਰ, ਕਮਲੇਸ਼ ਰਾਣੀ, ਸੁਰਿੰਦਰ ਕੌਰ, ਸਤਪਾਲ ਸੱਤੀ, ਬਿੰਦਰ ਪਾਲ ਤੇਜੀ, ਬਲਵਿੰਦਰ ਪਾਲ, ਮੋਹਨ ਲਾਲ ਟੇਲਰ ਮਾਸਟਰ ਅਤੇ ਪ੍ਰੇਮ ਕੁਮਾਰ ਦਾ ਸਵਾਗਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਜਿੱਥੇ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਮਿਲੇਗਾ, ਉੱਥੇ ਹੀ ਪਿੰਡ ਦੇ ਸਰਬ ਪੱਖੀ ਵਿਕਾਸ ਵਿਚ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੀਆਂ ਗਲੀਆਂ ਪੱਕੀਆਂ ਕਰਨ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ। ਨਾਲ ਹੀ ਕਿਹਾ ਕਿ ਅਧੂਰੇ ਵਿਕਾਸ ਕਾਰਜਾਂ ਦੀ ਪ੍ਰਪੋਜਲ ਪੰਚਾਇਤ ਵਲੋਂ ਦਿੱਤੀ ਜਾਵੇ ਤਾਂ ਜੋ ਲੋੜੀਂਦੀ ਗਰਾਂਟ ਦਾ ਜਲਦੀ ਪ੍ਰਬੰਧ ਹੋ ਸਕੇ। ਇਸ ਮੌਕੇ ਮੌਜੂਦ ਰਹੇ ਸੀਨੀਅਰ ਆਪ ਆਗੂ ਕਸ਼ਮੀਰ ਸਿੰਘ ਖਲਵਾੜਾ ਨੇ ਕਿਹਾ ਕਿ ਆਪ ਪਾਰਟੀ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਜਲਦੀ ਹੀ ਹੋਰ ਅਨੇਕਾਂ ਪੰਚਾਇਤਾਂ ਵੀ ਆਪ ਪਾਰਟੀ ਵਿਚ ਸ਼ਾਮਲ ਹੋਣਗੀਆਂ। ਸਰਪੰਚ ਵਿਜੇ ਕੁਮਾਰ ਨੇ ਕਿਹਾ ਕਿ ਜੋਗਿੰਦਰ ਸਿੰਘ ਮਾਨ ਦੇ ਉਪਰਾਲੇ ਸਦਕਾ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਲਈ ਅੱਜ ਸਮੁੱਚੀ ਪੰਚਾਇਤ ਨੇ ਆਪਸੀ ਸਹਿਮਤੀ ਨਾਲ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਇਸ ਮੌਕੇ ਜੋਗਿੰਦਰ ਪਾਲ, ਅਜੀਤ ਰਾਮ, ਮਹਿੰਦਰ ਪਾਲ, ਜਗਦੀਸ਼ ਕੁਮਾਰ, ਧਨਪਤ ਰਾਏ, ਦਲਵੀਰ ਗੱਗੀ, ਸਤਪਾਲ, ਰਵੀ ਕੁਮਾਰ, ਸੁਰਜੀਤ ਕੌਰ, ਗੀਤਾ ਰਾਣੀ, ਨਿਰੰਜਨ ਕੌਰ, ਕਾਂਤਾ ਰਾਣੀ, ਕਾਰਤਿਕ ਬੋਧ ਆਦਿ ਹਾਜਰ ਸਨ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)