3 ਫਰਵਰੀ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਪੰਜਾਬ ਕਿਸਾਨ ਦੀ ਮਾਲਵਾ ਜੋਨ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ I ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ,ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ,ਖਜਾਨਚੀ ਗੁਰਜੰਟ ਸਿੰਘ ਮਾਨਸਾ, ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ 9 ਫਰਵਰੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਸਦ ਮੈਂਬਰਾਂ ਨੂੰ ਕਿਸਾਨੀ ਮੰਗ ਪੱਤਰ ਦਿੱਤੇ ਜਾਣਗੇ ਜਿਸ ਵਿੱਚ ਪੰਜਾਬ ਕਿਸਾਨ ਯੂਨੀਅਨ ਸ਼ਮੂਲੀਅਤ ਕਰੇਗੀ ਅਤੇ 13 ਫਰਵਰੀ ਨੂੰ ਜਿਉਂਦ ਵਿਖੇ ਭਾਰਤ ਮਾਲਾ ਦੇ ਨਾਂ ਹੇਠ ਖੇਤੀ ਸੰਕਟ ਪੈਦਾ ਕਰਨ ਦੀ ਮਨਸਾ ਨਾਲ ਵਾਹੀਯੋਗ ਜਮੀਨਾਂ ਵਿੱਚ ਦੀ ਕੱਢੀ ਜਾ ਰਹੀ ਸੜਕ ਦੇਸ ਭਰ ਕਿਸਾਨਾਂ ਨੂੰ ਰੁਜਗਾਰ ਤੋਂ ਵਾਂਝਾ ਕਰੇਗੀ I ਜਿਸ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਵਿੱਚ ਪੰਜਾਬ ਕਿਸਾਨ ਯੂਨੀਅਨ ਸਿਰਕਤ ਕਰੇਗੀ I ਉਨਾਂ ਕਿਹਾ ਕਿ ਕੇਂਦਰੀ ਬਜਟ 2025 ਵਿਚ ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿਚ ਅਲਾਟਮੈਂਟ ਨੂੰ ਘਟਾਉਂਦੇ ਹੋਏ ਬੀਮਾ ਖੇਤਰ ਵਿੱਚ ਵਿਦੇਸੀ ਨਿਵੇਸ਼ ਨੂੰ 100 /- ਤੱਕ ਵਧਾ ਦਿੱਤਾ ਗਿਆ ਹੈ,ਜਿਸ ਨਾਲ ਦੇਸ ਦੇ ਕਿਸਾਨ ਅਤੇ ਆਮ ਲੋਕ ਪਰਾਈਵੇਟ ਕਾਰਪੋਰੇਸ਼ਨ ਦੇ ਸ਼ਿਕੰਜੇ ਵਿੱਚ ਜਕੜੇ ਗਏ ਹਨ I ਉਨ੍ਹਾਂ ਕਿਹਾ ਦੇਸ ਭਰ ਦੇ ਮਿਹਨਤਕਸ ਕਿਸਾਨ ਮਜਦੂਰ ਇੱਕਜੁਟਤਾ ਜਾਹਿਰ ਕਰਦਿਆਂ ਸੰਘਰਸ਼ਾਂ ਤੇ ਟੇਕ ਰੱਖਣ I ਮੀਟਿੰਗ ਦੌਰਾਨ ਸੂਬਾਈ ਆਗੂ ਗੁਰਜੰਟ ਸਿੰਘ ਮਾਨਸਾ,ਭੋਲਾ ਸਿੰਘ ਸਮਾਓ,ਬਲਵੀਰ ਸਿੰਘ ਜਲੂਰ,ਗੁਰਜੀਤ ਸਿੰਘ ਜੈਤੋ,ਰਾਜ ਸਿੰਘ ਸੰਧੂ ਕਲਾਂ,ਸਵਰਨ ਸਿੰਘ ਨਵਾਂਗਾਓਂ,ਲਖਵਿੰਦਰ ਸਿੰਘ ਸਰਾਵਾਂ,ਅਜਮੇਰ ਸਿੰਘ, ਬਲਵੀਰ ਸਿੰਘ ਲੁਧਿਆਣਾ, ਮੱਘਰ ਸਿੰਘ ਪੰਧੇਰ,ਅਮਰੀਕ ਸਿੰਘ ਰਾਈਆ,ਮੀਤਾ ਸਿੰਘ,ਕਰਨੈਲ ਸਿੰਘ ਮਾਨਸਾ,ਹਰਦਿਆਲ ਸਿੰਘ,ਇੰਦਰਜੀਤ ਸਿੰਘ ਅਸਪਾਲ ਹਾਜਿਰ ਸਨ I