*ਫੂਡ ਕਮਿਸ਼ਨ ਦੇ ਮੈਂਬਰ ਵਲੋਂ ਆਂਗਣਵਾੜੀ ਕੇਂਦਰਾਂ ਦੇ ਅਚਨਚੇਤ ਜਾਂਚ*

0
27

 ਫਗਵਾੜਾ 29 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਜਿਲਾ ਕਪੂਰਥਲਾ ਦੇ ਬਲਾਕ ਫਗਵਾੜਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨੈਸ਼ਨਲ ਫੂਡ ਸਿਕਿਊਰਟੀ ਐਕਟ ਦੇ ਤਹਿਤ ਚਲ ਰਹੀਆਂ ਲਾਭਕਾਰੀ ਯੋਜਨਾਵਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾਇਜ਼ੇ ਦੌਰਾਨ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੁਸ਼ਿਆਰਪੁਰ ਚੌਕ ਫਗਵਾੜਾ ਵਿੱਚ ਖਾਣੇ ਵਿੱਚ ਕੁਝ ਤਰੁੱਟੀਆਂ ਪਾਈਆਂ ਗਈਆਂ ਜਿਸ ਸਬੰਧੀ ਫੂਡ ਕਮਿਸ਼ਨਰ ਵਲੋਂ ਜਿਲਾ ਸ਼ਿਕਾਇਤ ਨਿਵਾਰਣ ਅਧਿਕਾਰੀ ਅਤੇ ਐਡੀਸੀ (ਡੀ) ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰਨ ਅਤੇ ਉਚਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਵਿਜੇ ਦੱਤ ਨੇ ਜਿਲੇ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਣਵਾਡੀ ਕੇਂਦਰਾਂ ਵਿੱਚ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਹੈਲਪਲਾਈਨ ਨੰਬਰ (9876764545) ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਿਰਦੇਸ਼ ਦਿੱਤੇ ਉਨ੍ਹਾਂ ਕਿਹਾ ਕਿ ਜੇ ਕਿਸੇ ਲਾਭਾਰਥੀ ਨੂੰ ਨੈਸ਼ਨਲ ਫੂਡ ਸਿਕਿਊਰਟੀ ਐਕਟ ਨਾਲ ਸੰਬੰਧਿਤ ਕੋਈ ਸ਼ਿਕਾਇਤ ਹੋਵੇ, ਤਾਂ ਉਹ ਇਸ ਹੈਲਪਲਾਈਨ ਨੰਬਰ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਜਾਂਚ ਦੌਰਾਨ ਉਨ੍ਹਾਂ ਨੇ ਸਕੂਲਾਂ ਵਿੱਚ ਮਿੱਡ-ਡੇ ਮੀਲ ਦੇ ਖਾਣੇ ਦੀ ਜਾਂਚ ਰਜਿਸਟਰ ਨੂੰ ਸਹੀ ਤਰੀਕੇ ਨਾਲ ਰੱਖਣ, ਬੱਚਿਆਂ ਨੂੰ ਸਵੱਛ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨ,ਅਤੇ ਖਾਣੇ ਦੀ ਪ੍ਰਕਿਰਿਆ ਵਿੱਚ ਸਾਫ਼ ਸਫਾਈ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨਾਲ ਮਿੱਡ-ਡੇ ਮੀਲ ਦੇ ਬਾਰੇ ਗੱਲ ਕੀਤੀ ਅਤੇ ਖੁਦ ਵੀ ਬੱਚਿਆਂ ਨਾਲ ਖਾਣਾ ਖਾਧਾ ਉਨ੍ਹਾਂ ਨੇ ਸੰਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਿਹਤ ਦੀ ਨਿਯਮਤ ਜਾਂਚ ਅਤੇ ਮਿੱਡ-ਡੇ ਮੀਲ ਵਰਕਰਾਂ ਦੇ ਮੈਡੀਕਲ ਚੈੱਕਅਪ ਦੀ ਵਿਵਸਥਾ ਕੀਤੀ ਜਾਵੇ 

LEAVE A REPLY

Please enter your comment!
Please enter your name here