ਮਾਨਸਾ, 29 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 94ਵੇਂ ਦਿਨ ਵੀ ਸੀਵਰੇਜ਼ ਦੀ ਵਿਕਰਾਲ ਸਮੱਸਿਆ ਦੇ ਹੱਲ ਲਈ ਸਾਂਝੇ ਤੌਰ ਤੇ ਚੱਲ ਰਿਹਾ ਧਰਨਾ ਰਿਹਾ ਜਾਰੀ ਵਾਇਸ ਪ੍ਰਧਾਨ ਰਾਮਪਾਲ ਰਾਮਪਾਲ ਸਿੰਘ , ਅਮ੍ਰਿਤ ਪਾਲ ਗੋਗਾ, ਹੰਸਾ ਸਿੰਘ, ਅਜੀਤ ਸਿੰਘ ਦੀ ਅਗਵਾਈ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਜਾਰੀ ਧਰਨੇ ਨੂੰ ਬਜ਼ੁਰਗ ਆਗੂ ਕਾਮਰੇਡ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਸਰਕਾਰ ਦਾ ਇਸ ਤਰ੍ਹਾਂ ਦੀ ਲਾਪਰਵਾਹੀ ਵਾਲਾ ਰਵੱਈਆ ਨਹੀਂ ਦੇਖਿਆ ਕਿ ਜਦੋਂ ਲੋਕ ਗਣਤੰਤਰ ਦਿਵਸ ਦੇ ਇਤਹਾਸਕ ਦਿਨ ਵੀ ਪਰਿਵਾਰਾਂ ਸਮੇਤ ਸ਼ਹਿਰ ਦੀਆਂ ਸੜਕਾਂ ਤੇ ਮੁਢਲੀਆਂ ਲੋੜਾਂ ਸ਼ਹਿਰ ਦੀ ਸਫਾਈ ਅਤੇ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਉਤਰਣ ਲਈ ਮਜਬੂਰ ਹੋਣ। ਲਗਾਤਾਰ ਸ਼ਹਿਰ ਦੇ ਮੁੱਖ ਚੌਂਕ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਵੀ ਧਰਨਾ ਚਲਦਿਆਂ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਾਨਯੋਗ ਮੁੱਖ ਮੰਤਰੀ ਦਾ ਹਰੇ ਪੈਨ ਵਿੱਚੋਂ ਮਾਨਸਾ ਸ਼ਹਿਰ ਦੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਉਂ ਨਹੀਂ ਚੱਲ ਰਿਹਾ ਕੀ ਸਿਆਹੀ ਮੁੱਕ ਗਈ ਹੈ ਜਾਂ ਨੀਅਤ ਵਿਚ ਹੀ ਖੋਟ ਹੈ ਉਹਨਾਂ ਕਿਹਾ ਕਿ ਭਵਿੱਖ ਵਿੱਚ ਸਰਕਾਰ ਲੋਕਾਂ ਨਾਲ ਕੀਤੀ ਵਾਅਦਾ ਖਿਲਾਫੀ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ। ਇਸ ਸਮੇਂ ਧਰਨੇ ਵਿੱਚ ਗੁਰਜੰਟ ਸਿੰਘ ਮਾਨਸਾ, ਡਾ ਧੰਨਾ ਮੱਲ ਗੋਇਲ , ਸਾਬਕਾ ਐਮ ਸੀ ਪਾਲਾ ਰਾਮ ਪਰੋਚਾ ਅਤੇ ਸੁਰਿੰਦਰ ਨਭੋਰੀਆ , ਕਾਮਰੇਡ ਸੁਖਦੇਵ ਸਿੰਘ, ਡਾ ਸੁਰਿੰਦਰ ਸਿੰਘ, ਕਾਮਰੇਡ ਕਿ੍ਸਨਾ ਕੌਰ , ਸ਼ਿੰਗਾਰਾ ਸਿੰਘ , ਜਸਵੰਤ ਸਿੰਘ , ਦਲਵਿੰਦਰ ਸਿੰਘ ਆਦਿ ਸਾਥੀ ਸ਼ਾਮਲ ਸਨ।