ਬੁਢਲਾਡਾ 28 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਭਾਰਤੀ ਕਮਿਊਨਿਸ਼ਟ ਪਾਰਟੀ ਵੱਲੋਂ 100 ਸਾਲਾਂ ਗੋਲਡਨ ਜੁਬਲੀ ਸਮਾਰੋਹ ਚੰਡੀਗੜ੍ਹ ਵਿਖੇ ਮਨਾਉਣ ਜਾ ਰਹੀ ਹੈ। ਜਿਸ ਵਿੱਚ ਸ਼ਾਮਲ ਹੋਣ ਲਈ ਬੁਢਲਾਡਾ ਦੇ ਹਲਕੇ ਦੇ ਲੋਕਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਮਾਰੋਹ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਸੀਪੀਆਈ ਸ਼ਹਿਰੀ ਬਰਾਂਚ ਬੁਡਲਾਡਾ ਦੇ ਦਫਤਰ ਵਿਖੇ ਮੀਟਿੰਗ ਕੀਤੀ। ਜਿੱਥੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਮਤਾ ਪਾਇਆ ਗਿਆ, ਇਸ ਤੋਂ ਇਲਾਵਾ 2025 ਦੀ ਮੈਂਬਰਸ਼ਿਪ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਬਲਾਕ ਸੱਕਤਰ ਕਾਮਰੇਡ ਵੇਦ ਪ੍ਰਕਾਸ਼ ਨੇ ਦੱਸਿਆ ਕਿ ਪਾਰਟੀ ਦੀ 100 ਸਾਲਾਂ ਗੋਲਡਨ ਜੁਬਲੀ ਮੌਕੇ ਚੰਡੀਗੜ੍ਹ ਵਿਖੇ ਹੋ ਰਹੀ ਪਾਰਟੀ ਕਾਂਗਰਸ ਮੌਕੇ ਹੋ ਰਹੀ ਭਾਰੀ ਕਾਨਫ਼ਰੰਸ ਵਿੱਚ ਵੱਧ ਤੋਂ ਵੱਧ ਸਾਥੀ ਲਿਜਾਣ ਲਈ ਬੁਡਲਾਡਾ ਹਲਕੇ ਤੋਂ 20 ਬੱਸਾ ਦਾ ਟੀਚਾ ਰੱਖਿਆ ਗਿਆ ਹੈ ਤੇ ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਕਮੇਟੀ ਵੱਲੋਂ ਜੂਨ ਮਹੀਨੇ ਦੇ ਪਹਿਲੇ ਹਫਤੇ ਬੁਡਲਾਡਾ ਸ਼ਹਿਰ ਵਿੱਚ ਇੱਕ ਵੱਡੀ ਰੈਲੀ ਕਰਨ ਦਾ ਫੈਸਲਾ ਕੀਤਾ ਹੈ, ਉਨ੍ਹਾਂ ਸ਼ਹਿਰੀ ਕਮੇਟੀ ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਅੱਜ ਤੋਂ ਹੀ ਜੁੱਟ ਜਾਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਕਾਮਰੇਡ ਲਾਲ ਚੰਦ, ਕਾਮਰੇਡ ਹਰਦਿਆਲ ਸਿੰਘ, ਸ਼ਹਿਰੀ ਸੱਕਤਰ ਕਾਮਰੇਡ ਰਘੂਨਾਥ ਸਿੰਗਲਾ, ਰਾਮ ਗੋਪਾਲ, ਚਿਮਨ ਲਾਲ ਕਾਕਾ, ਜਗਤਾਰ ਕਾਲਾ, ਗੁਰਦੀਪ ਦਲ ਰਾਣਾ, ਨੇਕ ਰਾਮ ਪੰਡਿਤ, ਅਸ਼ੋਕ ਲਾਕੜਾ ਹਰਬੰਸ ਸਿੰਘ ਬੰਸੀ, ਪਵਨ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ ਬਿੱਟੂ, ਕਾਲਾ ਦਾਤੇਵਾਸ ਆਦਿ ਸ਼ਾਮਿਲ ਹੋਏ।