*ਸਟੇਟ ਸਕਾਊਟਿੰਗ ਵਿੱਚੋਂ ਮਾਨਸਾ ਜ਼ਿਲ੍ਹੇ ਦੀਆਂ ਦੋ ਅਹਿਮ ਪੋਜ਼ੀਸ਼ਨਾਂ*

0
63

ਮਾਨਸਾ, 28 ਜਨਵਰੀ: (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤ ਸਕਾਊਟਸ ਐਂਡ ਗਾਈਡਜ਼ ਸਟੇਟ ਹੈੱਡ ਕੁਆਰਟਰ ਪੰਜਾਬ ਚੰਡੀਗੜ੍ਹ ਵੱਲੋਂ ਪੰਜਾਬ ਦੇ ਜ਼ਿਲ੍ਹਾ ਆਫੀਸ਼ਲਜ਼ ਦੀ ਉੱਚ ਪੱਧਰੀ ਸਲਾਨਾ ਮੀਟਿੰਗ ਰਾਜਸਥਾਨ ਦੇ ਜੈਸਲਮੇਲ ਵਿਖੇ ਕੀਤੀ ਗਈ। ਇਸ ਵਿੱਚ ਪੂਰੇ ਸਾਲ ਦੀਆਂ ਯੁਨਿਟ, ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਦੀ ਭਾਗੀਦਾਰੀ ਨੂੰ ਅਧਾਰ ਬਣਾ ਕੇ ਭਾਰਤ ਸਕਾਊਟ ਐਂਡ ਗਾਈਡ ਦੀ 75ਵੀਂ ਵਰ੍ਹੇਗੰਢ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਭਾਰਤ ਸਕਾਉਟਸ ਤੇ ਗਾਈਡਜ਼ ਪੰਜਾਬ ਚੰਡੀਗੜ ਸ੍ਰ ਓਨਕਾਰ ਸਿੰਘ ਅਤੇ ਹੋਰ ਸਟੇਟ ਆਹੁਦੇਦਾਰਾਂ ਵੱਲੋਂ ਰੋਲਿੰਗ ਟਰਾਫੀਆਂ ਦੀ ਵੰਡ ਕੀਤੀ ਗਈ। ਮਾਨਸਾ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਨੂੰ ਸਟੇਟ ਚੀਫ਼ ਕਮਿਸ਼ਨਰ ਰੋਲਿੰਗ ਟਰਾਫੀ ਜ਼ਿਲ੍ਹਾ ਭਾਗੀਦਾਰੀ 2025 ਲਈ ਦੂਜਾ ਸਥਾਨ ਅਤੇ ਬਾਬਾ ਹਰਦਿਆਲ ਸਿੰਘ ਰੋਲਿੰਗ ਟਰਾਫੀ ਸਟੇਟ ਭਾਗੀਦਾਰੀ ਵਿੱਚ ਤੀਜਾ ਸਥਾਨ ਮਿਲਿਆ। ਇਨ੍ਹਾਂ ਵਿਸ਼ੇਸ਼ ਜ਼ਿਕਰਯੋਗ ਪ੍ਰਾਪਤੀਆਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਕਮ ਜ਼ਿਲ੍ਹਾ ਚੀਫ਼ ਕਮਿਸ਼ਨਰ ਸਕਾਊਟਸ ਮਾਨਸਾ ਸ਼੍ਰੀਮਤੀ ਭੁਪਿੰਦਰ ਕੌਰ ਨੇ ਕਿਹਾ ਕਿ ਇਹ ਮਾਣ ਵਾਲੀ ਵੱਡੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੀ ਸਕਾਊਟਿੰਗ ਟੀਮ ਚੰਗਾ ਕਾਰਜ਼ ਕਰਕੇ ਲਗਾਤਾਰ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰ ਰਹੀ ਹੈ। ਉਨ੍ਹਾਂ ਪੂਰੀ ਟੀਮ ਨੂੰ ਪੰਜਾਬ ਪੱਧਰੀ ਪ੍ਰਾਪਤੀਆਂ ਲਈ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਬਣਦਾ ਹਰ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਟੀਮ ਨੂੰ ਹੋਰ ਤਕੜੇ ਹੋ ਕੇ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਨੇ ਹਮੇਸ਼ਾ ਹੀ ਸਕਾਊਟ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਬਹੁਤ ਸਾਰੇ ਸਕਾਉਟਸ ਤੇ ਗਾਈਡਜ਼ ਨੇ ਰਾਸ਼ਟਰਪਤੀ ਅਤੇ ਗਵਰਨਰ ਐਵਾਰਡ ਪ੍ਰਾਪਤ ਕੀਤੇ ਹਨ। ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟਸ ਦਰਸ਼ਨ ਸਿੰਘ ਬਰੇਟਾ ਨੇ ਇਸ ਮੌਕੇ ਜ਼ਿਲ੍ਹੇ ਦੀਆਂ ਸਕਾਊਟਿੰਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ ਅਤੇ ਸਲਾਨਾ ਗਤੀਵਿਧੀਆਂ ਦੇ ਕੈਲੰਡਰ ਬਾਰੇ ਵੀ ਚਰਚਾ ਕੀਤੀ। ਜ਼ਿਲ੍ਹਾ ਐਸ਼ੋਸ਼ੀਏਸ਼ਨ ਦੇ ਮੈਂਬਰ ਡਾ ਪਰਮਜੀਤ ਸਿੰਘ ਭੋਗਲ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮਦਨ ਲਾਲ ਕਟਾਰੀਆ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਸਕਾਊਟਿੰਗ ਗਤੀਵਿਧੀਆਂ ਨੂੰ ਬਾਕੀ ਰਹਿੰਦੇ ਸਕੂਲਾਂ ਵਿੱਚ ਵੀ ਚਲਾਉਣ ਦੀ ਯੋਜਨਾਂ ਬਣਾਏ ਜਾਣ ਦੀ ਗੱਲ  ਕਹੀ। ਇਸ ਅਹਿਮ ਮੀਟਿੰਗ ਦੌਰਾਨ ਪ੍ਰਿੰਸੀਪਲ ਕਸ਼ਮੀਰ ਸਿੰਘ, ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ ਗਾਈਡ ਨਿਰਲੇਪ ਕੌਰ, ਸਹਾਇਕ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ (ਕੱਬ) ਰਾਜੇਸ਼ ਕੁਮਾਰ ਬੁਢਲਾਡਾ, ਸਹਾਇਕ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ (ਸਕਾਊਟ) ਅਜੇ ਸ਼ਰਮਾਂ, ਦੇਸਰਾਜ ਸਿੰਘ, ਡੀਐਸਐਮ ਹਰਪ੍ਰੀਤ ਸਿੰਘ, ਹਰਪ੍ਰੀਤ ਮੂਸਾ, ਨਵੀਨ ਕੁਮਾਰ, ਲੀਲਾ ਰਾਮ ਸ਼ਰਮਾਂ, ਕੇਵਲ ਸਿੰਘ, ਗਾਈਡ ਕੈਪਟਨ ਜਗਦੀਪ ਕੌਰ, ਗੁਰਸ਼ਰਨ ਕੌਰ, ਬਿੰਦੀਆ ਰਾਣੀ, ਡੀਲਿੰਗ ਰਾਮ ਕੁਮਾਰ ਸੀਨੀਅਰ ਸਹਾਇਕ, ਜ਼ਿਲ੍ਹਾ ਰਿਸੋਰਸ ਪਰਸਨ ਨਵਨੀਤ ਕੱਕੜ ਨੇ ਵੀ ਸੰਬੋਧਨ ਕੀਤਾ।


LEAVE A REPLY

Please enter your comment!
Please enter your name here