*ਸਰਦੂਲਗੜ੍ਹ ਸਬਜ਼ੀ ਮੰਡੀ ਦੇ ਨੇੜੇ ਗੰਦਗੀ ਅਤੇ ਅਵਾਰਾ ਪਸ਼ੂਆਂ ਕਰਕੇ ਆਸ ਪਾਸ ਦੇ ਲੋਕ ਹਨ ਪ੍ਰੇਸਾ਼ਨ*

0
8

ਸਰਦੂਲਗੜ੍ਹ, 19 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ/ ਮੋਹਨ ਸ਼ਰਮਾ) ਸਰਦੂਲਗੜ੍ਹ ਸਬਜ਼ੀ ਮੰਡੀ ਦੇ ਨੇੜੇ ਗੰਦਗੀ ਅਤੇ ਅਵਾਰਾ ਪਸ਼ੂਆਂ ਕਰਕੇ ਆਸ ਪਾਸ ਦੇ ਲੋਕ ਹਨ ਪ੍ਰੇਸਾ਼ਨ ਪਰ ਸਰਦੂਲਗੜ੍ਹ ਪ੍ਰਸ਼ਾਸਨ ਨਹੀਂ ਕਰ ਰਿਹਾ ਗੌਰ। ਸ਼ਹਿਰ ਦੀ ਸਬਜ਼ੀ ਮੰਡੀ ਦੇ ਨੇੜੇ ਗੰਦੇ ਕੂੜੇ ਦੇ ਢੇਰ ਅਤੇ ਅਵਾਰਾ ਪਸ਼ੂਆਂ ਕਰਕੇ ਹਮੇਸ਼ਾ ਕੋਈ ਨਾ ਕੋਈ ਨੁਕਸਾਨ ਜਰੂਰ ਹੁੰਦਾ ਹੈ। ਗੰਦਗੀ ਦੇ ਢੇਰਾਂ ਤੋਂ ਅਨੇਕਾਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ, ਪਰ ਸਰਦੂਲਗੜ੍ਹ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸਬਜੀ ਮੰਡੀ ਵਿੱਚ ਆਉਣ ਜਾਣ ਲੰਘਣ ਵਾਲੇ ਲੋਕਾਂ ਨੂੰ ਬੜੀ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਸਬਜ਼ੀ ਮੰਡੀ ਦੇ ਨੇੜੇ ਰਹਿ ਰਹੇ ਵਸਨੀਕਾਂ ਅਤੇ ਦੁਕਾਨਦਾਰਾਂ ਨੂੰ ਗਰਮੀਆਂ ਦੇ ਵਿੱਚ ਚਲਦੀ ਹਵਾ ਦੇ ਵਿੱਚ ਇਹ ਗੰਦਗੀ ਦੀ ਮੁਸ਼ਕ ਕਰਕੇ ਘਰੋਂ ਅਤੇ ਦੁਕਾਨਾਂ ਤੇ ਆਉਣ ਜਾਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵੱਲੋਂ ਬੇਨਤੀ ਹੈ ਕਿ ਸਬਜੀ ਮੰਡੀ ਵਿੱਚੋਂ ਸਮਾਨ ਖਰੀਦਣ ਵਾਲੇ ਪਿੰਡਾਂ ਅਤੇ ਸ਼ਹਿਰ ਦੇ ਵਿਅਕਤੀਆਂ ਨੂੰ ਇਸ ਮੁਸ਼ਕ ਕਰਕੇ ਸਾਨੂੰ ਕਾਫੀ ਘਾਟਾ ਪੈਂਦਾ ਹੈ। ਨਵੀਂ ਬਣੀਂ ਨਗਰ ਪੰਚਾਇਤ ਅਤੇ ਸਰਦੂਲਗੜ੍ਹ ਪ੍ਰਸਾ਼ਸਨ ਨੂੰ ਇਹ ਮੰਗ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਪਣਿਆਂ ਬੱਚਿਆਂ ਨੂੰ ਇਸ ਗੰਦਗੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਅਵਾਰਾ ਪਸ਼ੂਆਂ ਕਰਕੇ ਹੋ ਜਾਨੀ ਮਾਲੀ ਨੁਕਸਾਨ ਤੋਂ ਬਚਾਉਣ ਲਈ ਕੋਈ ਨਾ ਕੋਈ ਹੱਲ ਜਰੂਰ ਕਰਨ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਨਤੀਜਾ ਬਹੁਤ ਹੀ ਭਿਆਨਕ ਸਿੱਧ ਹੋਵੇਗਾ।


LEAVE A REPLY

Please enter your comment!
Please enter your name here