*ਆਜਾਦ ਟੀ.ਵੀ. ਯੂ.ਕੇ. ਦੇ ਸਿੰਗਲ ਆਡੀਓ ਟਰੈਕ ‘ਸੈਲਫੀ’ ਦਾ ਪੋਸਟਰ ਜਾਰੀ ਕੀਤਾ*

0
8

 ਫਗਵਾੜਾ 19 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਇੰਗਲੈਂਡ ਦੀ ਧਰਤੀ ਤੇ ਵਸੇ ਪੰਜਾਬੀ ਗੀਤਕਾਰ ਅਤੇ ਆਜਾਦ ਟੀ.ਵੀ. ਦੇ ਸੰਚਾਲਕ ਰਮੇਸ਼ ਕਲੇਰ ਦੇ ਲਿਖੇ ਗੀਤ ‘ਸੈਲਫੀ’ ਦਾ ਪੋਸਟਰ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਫਗਵਾੜਾ ਵਲੋਂ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਗਾਇਕਾ ਅਨੀਸ਼ਾ ਵਾਲੀਆ ਨੇ ਬਹੁਤ ਹੀ ਦਿਲਕਸ਼ ਅੰਦਾਜ ਤੇ ਸੁਰੀਲੀ ਆਵਾਜ਼ ਵਿਚ ਰਿਕਾਰਡ ਕਰਵਾਇਆ ਹੈ। ਇਸ ਸਿੰਗਲ ਆਡੀਓ ਟਰੈਕ ਨੂੰ ਐਸ. ਰਿਕਾਰਡਸ ਕੰਪਨੀ ਦੇ ਸੁਖਬੀਰ ਰੰਧਾਵਾ ਨੇ ਸੋਹਣੇ ਸੰਗੀਤ ਨਾਲ ਸਜਾਇਆ ਹੈ। ਆਜਾਦ ਟੀ.ਵੀ. ਅਤੇ ਰਮੇਸ਼ ਕਲੇਰ ਦੀ ਪੇਸ਼ਕਸ਼ ਸਿੰਗਲ ਆਡੀਓ ਟਰੈਕ ‘ਸੈਲਫੀ’ ਦਾ ਪੋਸਟਰ ਰਿਲੀਜ਼ ਕਰਨ ਲਈ ਪਹੁੰਚੇ ਭਾਜਯੁਮੋ ਨਵਾਂਸ਼ਹਿਰ ਦੇ ਜਨਰਲ ਸਕੱਤਰ ਜਗਜੀਤ ਕੁਲਥਮ ਅਤੇ ਇਪਟਾ ਫਗਵਾੜਾ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਗੀਤਕਾਰ ਰਮੇਸ਼ ਕਲੇਰ, ਗਾਇਕਾ ਅਨੀਸ਼ਾ ਵਾਲੀਆ ਅਤੇ ਇਸ ਸਿੰਗਲ ਟਰੈਕ ਦੀ ਪੂਰੀ ਟੀਮ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਗੀਤ ਦੀ ਸਫਲਤਾ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਇਸ ਦੌਰਾਨ ਮੋਬਾਇਲ ਫੋਨ ਰਾਹੀਂ ਇੰਗਲੈਂਡ ਤੋਂ ਗੱਲਬਾਤ ਕਰਦਿਆਂ ਰਮੇਸ਼ ਕਲੇਰ ਨੇ ਦੱਸਿਆ ਕਿ ਇਸ ਗੀਤ ਨੂੰ ਯੂ ਟਯੂਬ, ਆਜਾਦ ਟੀ.ਵੀ. 26 ਦੇ ਸਕਾਈ ਅਤੇ ਫੇਸਬੁੱਕ ਪੇਜ ਤੇ ਸੁਣਿਆ ਜਾ ਸਕਦਾ ਹੈ। ਉਹਨਾਂ ਭਰੋਸਾ ਜਤਾਇਆ ਕਿ ਅਜੋਕੇ ਸਮੇਂ ਵਿਚ ਸੈਲਫੀ ਦੀ ਸ਼ੌਕੀਨ ਨੌਜਵਾਨ ਪੀੜ੍ਹੀ ਨੂੰ ਇਹ ਗੀਤ ਖਾਸ ਤੌਰ ਤੇ ਬਹੁਤ ਪਸੰਦ ਆਏਗਾ। ਉਹਨਾਂ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਜੇ.ਈ., ਸਲਵਿੰਦਰ ਸਿੰਘ ਜੱਸੀ, ਨੀਲਮ ਹਾਂਡਾ, ਪੂਜਾ ਸਾਹਨੀ, ਰੀਤੂ ਸਿੱਧੂ, ਮਨਵੰਤ ਸਿੰਘ, ਮਨੋਜ ਕੁਮਾਰ ਭਗਤ, ਅਨੀਕੇਤ ਭਗਤ, ਦੇਵ ਵਿਰਕ, ਬਚਿੱਤਰ ਸਿੰਘ, ਸ਼ਿਵ ਕੁਮਾਰ ਸ਼ਰਮਾ, ਬਬਿਤਾ ਚੱਕ ਦੇਸਰਾਜ, ਰਜਨੀ ਮੰਨਤ, ਪੰਡਿਤ ਅਜੇ ਸ਼ਰਮਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here