*NSQF ਵੋਕੇਸ਼ਨਲ ਟੀਚਰਜ਼ ਫ਼ਰੰਟ ਵਲੋ ਅਰਥੀ ਫੂਕ ਮੁਜ਼ਾਹਰਾ ਕੀਤਾ*

0
20

ਮਾਨਸਾ, 18 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਐੱਨ ਐੱਸ ਕਿਉ ਐਫ਼ ਅਧਿਆਪਕ ਯੂਨੀਅਨ ਨੂੰ ਸਿੱਖਿਆ ਮੰਤਰੀ ਵੱਲੋਂ 14 ਜਨਵਰੀ ਨੂੰ ਮਿਲੀ ਮੀਟਿੰਗ ਨਾ ਹੋਣ ਦੇ ਵਿਰੋਧ ਵਿੱਚ ਅੱਜ ਐੱਨ ਐੱਸ ਕਿਉ ਐਫ਼ ਅਧਿਆਪਕ ਯੂਨੀਅਨ ਮਾਨਸਾ ਵੱਲੋਂ ਅੱਜ ਸਥਾਨਕ ਕੰਪਲੈਕਸ ਅੱਗੇ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ |ਜਿਸ ਦੇ ਵਿਰੋਧ ਵਿੱਚ ਸਾਥੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ l ਇਸ ਮੌਕੇ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਭੀਖੀ ਨੇ ਕਿਹਾ ਕਿ ਸਰਕਾਰ ਵਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ ਜਿਸ ਕਾਰਨ ਐੱਨ ਐੱਸ ਕਿਉ ਐਫ਼ ਅਧਿਆਪਕਾਂ ਵਿੱਚ ਭਾਰੀ ਰੋਸ ਹੈ|ਇਸ ਮੌਕੇ ਬੋਲਦਿਆਂ ਜਿਲ੍ਹਾ ਸਕੱਤਰ ਰਾਜ ਸਿੰਘ ਮਾਨਸਾ ਨੇ ਮੰਗ ਕੀਤੀ ਕਿ ਐੱਨ ਐੱਸ ਕਿਉ ਐਫ਼ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ |ਇਸ ਸਬੰਧੀ ਜਾਣਕਾਰੀ ਦਿੰਦੇ ਹੋਏ NSQF  ਅਧਿਆਪਕਾਂ ਨੇ ਕਿਹਾ ਕਿ ਸਰਕਾਰ ਸਾਡੀਆ ਮੰਗਾ ਮੰਨਣ ਦੀ ਵਜਾਏ ਵਾਰ ਵਾਰ ਮੀਟਿੰਗ ਦੇ ਕੇ ਗੱਲਬਾਤ ਤੋ ਭੱਜ ਰਹੀ ਹੈ। ਜਿਸ ਕਰ ਕੇ ਸਾਡੇ ਕੋਲ ਸੰਘਰਸ਼ ਤੋ  ਬਿਨਾ ਕੋਈ ਹੋਰ ਚਾਰਾ ਨਹੀਂ।ਇਸ ਮੌਕੇ NSQF ਜਥੇਬੰਦੀ ਦੇ ਜਿਲਾ ਵਿੱਤ ਸਕੱਤਰ ਨਰਪਿੰਦਰ ਸਿੰਘ ਮਾਨਸਾ ਨੇ ਕਿਹਾ ਕੇ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ NSQF ਅਧਿਆਪਕਾ ਨੂੰ ਕੰਪਨੀਆਂ ਦੇ ਚੁੰਗਲ ਵਿੱਚੋ ਕੱਢਕੇ ਸਿੱਖਿਆ ਵਿਭਾਗ ਵਿਚ ਮਾਰਜ ਕਰੇ । ਅਤੇ ਜੇਕਰ ਸਰਕਾਰ ਅਜਿਹਾ  ਨਹੀਂ ਕਰਦੀ ਤਾਂ ਸਰਕਾਰ ਨੂੰ ਅਧਿਆਪਕਾ ਦੇ ਤਿਖੇ ਰੋਹ ਦਾ ਸਾਮ੍ਹਣਾ ਕਰਨਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ  ਵਰਿੰਦਰ ਖੀਵਾ, ਜਸਪਾਲ ਸਿੰਘ, ਲਾਭ ਸਿੰਘ, ਮਨਜੀਤ ਸਿੰਘ, , ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, , ਸੁਖਦੀਪ ਸਿੰਘ, ਕੁਲਵਿੰਦਰ ਸਿੰਘ, ਤੋਂ ਇਲਾਵਾ ਡੀ ਟੀ ਐਫ਼ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਰਾਜਵਿੰਦਰ ਬੈਹਣੀਵਾਲ, ਰਾਜਿੰਦਰ ਸਿੰਘ, ਕੁਲਦੀਪ ਅੱਕਾਵਾਲੀ, ਨਵਜੋਸ਼ ਸਪੋਲੀਆ, ਕਰਨਪਾਲ ਸਿੰਘ ਸਨ।
 

LEAVE A REPLY

Please enter your comment!
Please enter your name here