*ਕੁਲਦੀਪ ਗੋਇਲ ਅੱਗਰਵਾਲ ਸਭਾ ਦੇ ਮੀਤ ਪ੍ਰਧਾਨ ਨਿਯੁਕਤ*

0
22

ਬੁਢਲਾਡਾ, 14 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਅੱਗਰਵਾਲ ਸਭਾ ਦੀ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਸਭਾ ਦੀ ਮਜਬੂਤੀ ਲਈ ਕੁਲਦੀਪ ਕੁਮਾਰ ਗੋਇਲ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਤੇ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ ਨੇ ਕਿਹਾ ਕਿ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਦਿਆਂ ਅੱਗਰਵਾਲ ਸਭਾ ਲੰਬੇ ਸਮੇਂ ਤੋਂ ਮਾਨਵਤਾ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭਾ ਦਾ ਉਪਰਾਲਾ ਹੈ ਕਿ ਸਮਾਜਿਕ ਕੁਰਤੀਆਂ ਖਿਲਾਫ ਅੱਗਰਵਾਲ ਸਮਾਜ ਨੂੰ ਇਕਮੁੱਠ ਕਰਕੇ ਰੱਖਣਾ ਹੈ। ਇਸ ਮੌਕੇ ਤੇ ਮੱਘਰ ਸੰਕਰਾਂਤੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਜੈ ਕੁਮਾਰ, ਰਾਕੇਸ਼ ਕੁਮਾਰ ਜੈਨ, ਭਗਵੰਤ ਪਟਵਾਰੀ, ਸੁਰੇਸ਼ ਜੈਨ, ਰਾਜੂ ਬਾਬਾ, ਸੰਦੀਪ ਜੈਨ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here