ਮਾਨਸਾ, 14 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਵਰੇਜ ਸਿਸਟਮ ਖਿਲਾਫ ਤੇ ਪੱਕੇ ਹੱਲ ਸਬੰਧੀ ਚਲ ਰਿਹਾ ਰੋਸ ਧਰਨਾ 79 ਵੇਂ ਦਿਨ ਵੀ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਜਾਰੀ ਰਿਹਾ। ਧਰਨਾ ਬੇਸ਼ੱਕ ਸ਼ਹਿਰ ਦੇ ਕੌਂਸਲਰਾ ਰਾਮਪਾਲ ਸਿੰਘ ਬੱਪੀਆਣਾ, ਅਮ੍ਰਿਤਪਾਲ ਗੋਗਾ, ਹੰਸਾ ਸਿੰਘ ਤੇ ਅਜੀਤ ਸਿੰਘ ਸਰਪੰਚ ਸਮੇਤ ਧਾਰਮਿਕ ਸਮਾਜਿਕ ਵਪਾਰਕ ਰਾਜਸੀ ਜਮਹੂਰੀ ਤੇ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਚਲ ਰਿਹਾ ਹੈ। ਪ੍ਰੰਤੂ ਸ਼ਹਿਰ ਨਿਵਾਸੀਆਂ ਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਮਸਲੇ ਦਾ ਹੱਲ ਨਹੀਂ ਹੋ ਸਕਦਾ।
ਧਰਨੇ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਸੀਵਰੇਜ ਸੰਘਰਸ਼ ਕਮੇਟੀ ਦੇ ਅਮ੍ਰਿਤਪਾਲ ਗੋਗਾ ਨੇ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਕਾਰਨ ਨਰਕ ਭੋਗਣ ਦੀ ਬਜਾਏ ਸ਼ਹਿਰੀ ਤੇ ਦੁਕਾਨਦਾਰਾ ਦਾ ਚਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ।
ਆਗੂਆਂ ਨੇ 12 ਜਨਵਰੀ ਨੂੰ ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਹਾਜ਼ਰ ਹੋ ਕੇ ਰੋਸ਼ ਮਾਰਚ ਵਿੱਚ ਸ਼ਾਮਲ ਹੋਣ ਨਾਲ ਸੰਘਰਸ਼ ਨੂੰ ਬਲ ਮਿਲਿਆ ਹੈ।
ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਜੇ ਤਕ ਕੋਈ ਵੀ ਮਸਲੇ ਦਾ ਹੱਲ ਨਹੀਂ ਕੀਤਾ ਜਾ ਸਕਿਆ। ਜਿਸ ਕਰਕੇ ਆਮ ਲੋਕਾਂ ਵਿੱਚ ਨਗਰ ਕੌਂਸਲ, ਸੀਵਰੇਜ ਬੋਰਡ ਤੇ ਸੱਤਾਧਾਰੀਆਂ ਖਿਲਾਫ ਰੋਸ਼ ਵਧ ਰਿਹਾ ਹੈ, ਜਿਸਨੂੰ ਫੌਰੀ ਧਿਆਨ ਦੇਣ ਦੀ ਜ਼ਰੂਰਤ ਹੈ।
ਧਰਨੇ ਨੂੰ ਸੀ ਪੀ ਆਈ ਦੇ ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਆਗੂ ਬੂਟਾ ਸਿੰਘ ਬਰਨਾਲਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ ਪੰਧੇਰ , ਭੂਸ਼ਨ ਸ਼ਰਮਾ,ਲਾਭ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।